ਪੰਚਕੂਲਾ : ਸੋਨੂ ਨੋਲਟਾ ਦੀ ਹੱਤਿਆ ਦੀ ਮੁਲਜ਼ਮ ਪਿਯੂਸ਼ ਪਿਟਲਾਨੀ ਨੇ ਲਈ ਜ਼ਿੰਮੇਵਾਰੀ

ਪੰਚਕੂਲਾ, 7 ਜੂਨ-ਅਮਰਾਵਤੀ ਵਿਚ ਫਾਇਰਿੰਗ ਕਰਕੇ ਸੋਨੂ ਨੋਲਟਾ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਪਿਯੂਸ਼ ਪਿਟਲਾਨੀ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਪਿਯੂਸ਼ ਪਿਪਲਾਨੀ ਨੇ ਹੱਤਿਆ ਦੀ ਜ਼ਿੰਮੇਵਾਰੀ ਲਈ ਤੇ ਕਿਹਾ ਕਿ ਮੈਂ ਸੋਨੂ ਨੋਲਟਾ ਦਾ ਕਤਲ ਕੀਤਾ ਹੈ। ਵੀਡੀਓ ਵਿਚ ਕਿਹਾ ਕਿ ਅਨਮੋਲ ਬਿਸ਼ਨੋਈ ਦਾ ਸਹਿਯੋਗ ਸੀ ਅਤੇ ਸੋਨੂ ਨੋਲਟਾ ਆਪਣੇ ਕੋਲ ਭੁੱਪੀ ਰਾਣਾ ਗੈਂਗ ਦੇ ਲੋਕਾਂ ਨੂੰ ਰੋਕਦਾ ਸੀ। ਸਾਡੇ ਉਥੇ ਕ੍ਰਾਈਮ ਕਰਨ ਦਾ ਸੋਚ ਰਿਹਾ ਸੀ ਅਤੇ ਉਨ੍ਹਾਂ ਦੇ ਲੋਕਾਂ ਨੂੰ ਬਾਹਰ ਭੇਜ ਰਿਹਾ ਸੀ। ਸਾਡੇ ਦੁਸ਼ਮਣਾਂ ਦੀ ਮਦਦ ਕਰ ਰਿਹਾ ਸੀ, ਇਸ ਲਈ ਉਸ ਦਾ ਕਤਲ ਕੀਤਾ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਵੀਡੀਓ ਵਿਚ ਕਿਹਾ ਕਿ ਬਿਸ਼ਨੋਈ ਭਾਈ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।