JALANDHAR WEATHER

ਨੌਜਵਾਨ ਦਾ ਕਤਲ ਕਰਕੇ ਲਾਸ਼ ਪ੍ਰੇਮਿਕਾ ਦੇ ਘਰ 'ਚ ਦੱਬੀ

ਬਟਾਲਾ, 7 ਜੂਨ (ਹਰਦੇਵ ਸਿੰਘ ਸੰਧੂ)-ਬਟਾਲਾ ਦੇ ਭੁੱਲਰ ਰੋਡ 'ਤੇ ਸਥਿਤ ਗੋਬਿੰਦ ਨਗਰ ਤੋਂ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮਿਕਾ ਦੇ ਮਾਪਿਆਂ ਨੇ ਉਸਦੇ ਪ੍ਰੇਮੀ ਦਾ ਕਤਲ ਕਰਕੇ ਘਰ ਵਿਚ ਹੀ ਲਾਸ਼ ਦੱਬ ਦਿੱਤੀ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਪੰਜ ਦਿਨਾਂ ਤੋਂ ਘਰੋਂ ਗਾਇਬ ਮ੍ਰਿਤਕ ਨੌਜਵਾਨ ਦੀ ਮਾਪਿਆਂ ਨੇ ਭਾਲ ਲਈ ਪ੍ਰੇਮਿਕਾ ਦੇ ਘਰ ਪਹੁੰਚ ਕੀਤੀ ਤਾਂ ਘਰ ਬੰਦ ਮਿਲਿਆ ਪਰ ਘਰ ਅੰਦਰੋਂ ਬਦਬੂ ਆਉਣ ਕਾਰਨ ਅਸਲੀਅਤ ਸਾਹਮਣੇ ਆਈ। ਮੁਢਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨੂੰ ਉਸਦੀ ਪ੍ਰੇਮਿਕਾ ਦੇ ਘਰਦਿਆਂ ਨੇ ਕਤਲ ਕਰਕੇ ਘਰ ਅੰਦਰ ਹੀ ਲਾਸ਼ ਦੱਬ ਦਿੱਤੀ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਸਾਹਿਲ ਮੱਟੂ (17) ਪੁੱਤਰ ਲਿਆਕਤ ਮਸੀਹ ਵਾਸੀ ਨਵੀਂ ਆਬਾਦੀ ਪੁੰਦਰ ਬਟਾਲਾ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਏ.ਐਸ.ਪੀ. ਪਰਮਵੀਰ ਸਿੰਘ ਥਾਣਾ ਸਿਵਲ ਲਾਈਨ ਦੇ ਐਸ.ਐਚ. ਓ. ਨਿਰਮਲ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ਉਤੇ ਪੁੱਜ ਗਏ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ