JALANDHAR WEATHER

ਸਿੱਕਮ ’ਚ ਪਹਾੜ ਖਿਸਕਣ ਦੀ ਲਪੇਟ 'ਚ ਆਇਆ ਆਰਮੀ ਕੈਂਪ, 3 ਜਵਾਨ ਸ਼ਹੀਦ

ਸਿਲੀਗੁੜੀ , 2 ਜੂਨ - ਸਿੱਕਮ ਦੇ ਮੰਗਲ ਜ਼ਿਲ੍ਹੇ ਵਿਚ ਪਹਾੜੀ ਖਿਸਕਣ ਦੀ ਲਪੇਟ ਵਿਚ ਆਉਣ ਨਾਲ ਫ਼ੌਜ ਦੇ 3 ਜਵਾਨ ਸ਼ਹੀਦ ਹੋ ਗਏ ਜਦਕਿ 6 ਹੋਰ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ। 4ਜਵਾਨ ਜ਼ਖ਼ਮੀ ਵੀ ਹੋ ਗਏ ਹਨ। ਇਹ ਘਟਨਾ ਜ਼ਿਲ੍ਹੇ ਦੇ ਛਾਤੇਨ ਵਿਚ ਹੋਈ। ਇੱਥੇ ਸਥਿਤ ਫ਼ੌਜ ਦਾ ਕੈਂਪ ਪਹਾੜ ਖਿਸਕਣ ਦੀ ਲਪੇਟ ਵਿਚ ਆ ਗਿਆ। ਲਗਾਤਾਰ ਬਾਰਿਸ਼ ਦੇ ਕਾਰਨ ਪਹਾੜ ਖਿਸਕਣ ਰਹੇ ਹਨ । ਇਸ ਦੌਰਾਨ ਭਾਰੀ ਮਲਬਾ ਫ਼ੌਜ ਦੇ ਕੈਂਪ ’ਤੇ ਡਿੱਗ ਗਿਆ। ਇਸ ਹਾਦਸੇ ਵਿਚ ਜਿਹੜੇ ਜਵਾਨ ਜ਼ਖ਼ਮੀ ਹੋਏ ਹਨ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ