ਕੇਂਦਰ ਸਰਕਾਰ ਦੀ ਪਹੁੰਚ ਸਦਕਾ ਬਚੇ ਇਰਾਨ ’ਚ ਅਗਵਾ ਹੋਏ ਤਿੰਨੋਂ ਨੌਜਵਾਨ- ਪਰਿਵਾਰਕ ਮੈਂਬਰ

ਹੁਸ਼ਿਆਰਪੁਰ, 4 ਜੂਨ (ਬਲਜਿੰਦਰਪਾਲ ਸਿੰਘ)- ਡੌਂਕੀ ਲਗਾ ਕੇ ਆਸਟ੍ਰੇਲੀਆ ਜਾ ਰਹੇ ਹੁਸ਼ਿਆਰਪੁਰ ਜ਼ਿਲ੍ਹੇ ਸਮੇਤ ਪੰਜਾਬ ਦੇ 3 ਨੌਜਵਾਨ, ਜਿਨ੍ਹਾਂ ਨੂੰ ਇਰਾਨ ’ਚ ਡੌਂਕਰਾਂ ਨੇ ਫਿਰੌਤੀ ਲਈ ਅਗਵਾ ਕਰ ਲਿਆ ਸੀ, ਨੂੰ ਇਰਾਨ ਦੀ ਪੁਲਿਸ ਨੇ ਬਚਾਅ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਪਿੰਡ ਭਾਗੋਵਾਲ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ (23) ਦੀ ਮਾਤਾ ਗੁਰਦੀਪ ਕੌਰ ਨੇ ਦੱਸਿਆ ਕਿ ਕਰੀਬ 40 ਦਿਨ ਪਹਿਲਾਂ ਉਨ੍ਹਾਂ ਦਾ ਲੜਕਾ, ਧੂਰੀ ਤੇ ਨਵਾਂਸ਼ਹਿਰ ਦੇ 2 ਹੋਰਨਾਂ ਨੌਜਵਾਨਾਂ ਸਮੇਤ ਆਸਟ੍ਰੇਲੀਆ ਲਈ ਰਵਾਨਾ ਹੋਇਆ, ਪ੍ਰੰਤੂ ਇਰਾਨ ਪਹੁੰਚਣ ’ਤੇ ਡੌਂਕਰਾਂ ਨੇ ਫਿਰੌਤੀ ਲਈ ਇਨ੍ਹਾਂ ਤਿੰਨਾਂ ਨੂੰ ਅਗਵਾ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀ ਪਹੁੰਚ ਸਦਕਾ ਹੁਣ ਤਿੰਨਾਂ ਨੌਜਵਾਨਾਂ ਨੂੰ ਇਰਾਨ ਦੀ ਪੁਲਿਸ ਨੇ ਬਚਾਅ ਲਿਆ ਹੈ।