ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਵੀ ਹੋਇਆ ਬਲੈਕ ਆਊਟ
ਤਲਵੰਡੀ ਸਾਬੋ, 31 ਮਈ (ਰਣਜੀਤ ਸਿੰਘ ਰਾਜੂ)-ਸਰਹੱਦੀ ਸੂਬਿਆਂ ਵਿਚ ਅੱਜ ਮੌਕ ਡਰਿੱਲ ਤੋਂ ਬਾਅਦ ਕੀਤੇ ਜਾ ਰਹੇ ਬਲੈਕ ਆਊਟ ਦੀ ਲੜੀ ਵਿਚ ਇਤਿਹਾਸਕ ਨਗਰ ਤਲਵੰਡੀ ਸਾਬੋ ਵਿਚ ਵੀ ਬਲੈਕ ਆਊਟ ਹੋ ਗਿਆ ਹੈ। ਬਿਜਲੀ ਵਿਭਾਗ ਨੇ ਸਾਢੇ ਅੱਠ ਵਜੇ ਬਿਜਲੀ ਬੰਦ ਕਰ ਦਿੱਤੀ ਹੈ, ਜਿਸ ਕਾਰਨ ਸਮੁੱਚੇ ਨਗਰ ਦੀਆਂ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਹਨ੍ਹੇਰਾ ਛਾ ਗਿਆ ਹੈ।ਵੱਡੀ ਗਿਣਤੀ ਵਿਚ ਲੋਕਾਂ ਨੇ ਵੀ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖੀਆਂ ਹਨ।