ਸੀ.ਐਨ.ਜੀ. ਪਲਾਂਟ ਦਾ ਵਿਰੋਧ ਕਰਨ ਵਾਲੇ ਸਾਰੇ ਆਗੂ ਘਰਾਂ ’ਚ ਕੀਤੇ ਨਜ਼ਰਬੰਦ




ਭੋਗਪੁਰ, (ਜਲੰਧਰ), 2 ਜੂਨ (ਕਮਲਜੀਤ ਸਿੰਘ ਡੱਲੀ)- ਭੋਗਪੁਰ ਖੰਡ ਮਿੱਲ ਵਿਖੇ ਲੱਗ ਰਹੇ ਸੀ. ਐਨ. ਜੀ. ਪਲਾਂਟ ਦਾ ਇਲਾਕੇ ਦੇ ਲੋਕਾਂ ਵਲੋਂ ਪਿਛਲੇ ਕਾਫ਼ੀ ਮਹੀਨਿਆਂ ਤੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਸੀ, ਅੱਜ ਪ੍ਰਸ਼ਾਸਨ ਵਲੋਂ ਪਲਾਂਟ ਦਾ ਕੰਮ ਚਲਾਉਣ ਲਈ ਜਿੱਥੇ ਭੋਗਪੁਰ ਵਿਖੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਹਨ, ਉੱਥੇ ਹੀ ਇਸ ਪਲਾਂਟ ਦਾ ਵਿਰੋਧ ਕਰਨ ਵਾਲੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ।