JALANDHAR WEATHER

ਅਣ-ਪਛਾਤੇ ਵਾਹਨ ਨੇ ਖੱਚਰ ਰੇਹੜੀ ਚਾਲਕ ਨੂੰ ਮਾਰੀ ਟੱਕਰ

ਫ਼ਾਜ਼ਿਲਕਾ, 2 ਜੂਨ (ਪ੍ਰਦੀਪ ਕੁਮਾਰ)- ਅੱਜ ਤੜਕਸਾਰ ਇਕ ਵੱਡਾ ਹਾਦਸਾ ਵਾਪਰ ਗਿਆ। ਇਕ ਅਣ-ਪਛਾਤੇ ਵਾਹਨ ਨੇ ਖ਼ੱਚਰ ਰੇਹੜੀ ਚਾਲਕ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਰੇਹੜੀ ਚਾਲਕ ਦੀ ਮੌਕੇ ’ਤੇ ਦਰਦਨਾਕ ਮੌਤ ਹੋ ਗਈ। ਹਾਦਸਾ ਫ਼ਾਜ਼ਿਲਕਾ ਦੇ ਰੇਲਵੇ ਪੁਲ ’ਤੇ ਵਾਪਰਿਆ। ਹਾਦਸੇ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੇ ਸੜਕ ਤੋਂ ਮਿ੍ਰਤਕ ਦੇਹ ਨੂੰ ਚੁੱਕਣ ਤੋਂ ਮਨ੍ਹਾ ਕਰ ਦਿੱਤਾ ਅਤੇ ਵਾਹਨ ਚਾਲਕ ਦੀ ਗਿ੍ਰਫ਼ਤਾਰੀ ਦੀ ਮੰਗ ਨੂੰ ਲੈ ਕੇ ਪੁਲ ਜਾਮ ਕਰ ਦਿੱਤਾ। ਧਰਨਾ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੋਸ਼ੀ ਵਾਹਨ ਚਾਲਕ ਦੀ ਗਿ੍ਰਫ਼ਤਾਰੀ ਦੀ ਮੰਗ ਕੀਤੀ ਅਤੇ ਗਿ੍ਰਫ਼ਤਾਰੀ ਹੋਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ। ਮ੍ਰਿਤਕ ਤੜਕਸਾਰ ਭੱਠੇ ’ਤੇ ਜਾ ਰਿਹਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ