JALANDHAR WEATHER

ਰਾਤ 8 ਤੋਂ 8.30 ਵਜੇ ਤੱਕ 'ਆਪ੍ਰੇਸ਼ਨ ਸ਼ੀਲਡ' ਦੀ ਦੂਜੀ ਮੌਕ ਡਰਿੱਲ ਤਹਿਤ ਹੋਵੇਗਾ ਬਲੈਕ ਆਊਟ- ਡੀ.ਸੀ. ਮਲੇਰਕੋਟਲਾ

ਮਲੇਰਕੋਟਲਾ, 31 ਮਈ (ਮੁਹੰਮਦ ਹਨੀਫ਼ ਥਿੰਦ)-ਐਮਰਜੈਂਸੀ ਤਿਆਰੀ ਨੂੰ ਵਧਾਉਣ ਲਈ ਇਕ ਪਹਿਲਕਦਮੀ 'ਆਪ੍ਰੇਸ਼ਨ ਸ਼ੀਲਡ' ਦੀ ਦੂਜੀ ਮੌਕ ਡਰਿੱਲ ਤਹਿਤ ਮਲੇਰਕੋਟਲਾ ਪ੍ਰਸ਼ਾਸਨ ਵਲੋਂ ਅੱਜ ਰਾਤ 8 ਵਜੇ ਤੋਂ ਲੈ ਕੇ ਰਾਤ 8:30 ਵਜੇ ਤੱਕ ਇਕ ਪੂਰੀ ਤਰ੍ਹਾਂ ਬਲੈਕ ਆਊਟ ਮੌਕ ਡਰਿੱਲ ਦਾ ਅਭਿਆਸ ਕੀਤਾ ਜਾਵੇਗਾ। ਡਰਿੱਲ ਅਭਿਆਸ ਹੋਣ ਤੋਂ ਤੁਰੰਤ ਬਾਅਦ ਬਿਜਲੀ ਬਹਾਲ ਹੋ ਜਾਵੇਗੀ। ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਐਮਰਜੈਂਸੀ ਲਈ ਜ਼ਿਲ੍ਹੇ ਦੀ ਤਿਆਰੀ ਨੂੰ ਮਜ਼ਬੂਤ ਕਰਨ ਵਿਚ ਇਸ ਅਭਿਆਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਵਾਮ ਨੂੰ ਰਾਤੀਂ 8 ਵਜੇ ਤੋਂ 8:30 ਵਜੇ ਤੱਕ ਮੌਕ ਡਰਿੱਲ ਦੌਰਾਨ ਸਾਰੀਆਂ ਲਾਈਟਾਂ ਬੰਦ ਕਰਕੇ ਸਵੈ-ਇੱਛਾ ਨਾਲ ਹਿੱਸਾ ਲੈਣ ਦੀ ਅਪੀਲ ਵੀ ਕੀਤੀ।

ਉਨ੍ਹਾਂ ਕਿਹਾ ਕਿ ਬਲੈਕ ਆਊਟ ਤੋਂ ਪਹਿਲਾਂ ਸਾਇਰਨ ਵੱਜੇਗਾ, ਜਿਸ ਦੇ ਤੁਰੰਤ ਮਗਰੋਂ ਬਲੈਕ ਆਊਟ ਹੋਵੇਗਾ, ਇਸ ਲਈ ਸਾਇਰਨ ਵੱਜਣ ਮਗਰੋਂ ਲੋਕ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਦੇਣ ਪਰ ਇਸ ਸਮੇਂ ਦੌਰਾਨ ਐਮਰਜੈਂਸੀ ਜ਼ਰੂਰੀ ਸਿਹਤ ਸੇਵਾਵਾਂ ਲਈ ਸਿਹਤ ਸੰਸਥਾਵਾਂ ਉਸੇ ਤਰ੍ਹਾਂ ਨਿਰਵਿਘਨ ਸੇਵਾਵਾਂ ਮੁਹੱਈਆ ਕਰਵਾ ਸਕਦੀਆਂ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ