ਫ਼ੌਜੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਫਲਦਾਇਕ ਸ਼ਮੂਲੀਅਤ,ਸੀ.ਡੀ.ਐਸ. ਜਨਰਲ ਚੌਹਾਨ ਨੇ ਜਰਮਨ ਹਮਰੁਤਬਾ ਨਾਲ ਕੀਤੀ ਗੱਲਬਾਤ

ਨਵੀਂ ਦਿੱਲੀ , 1 ਜੂਨ - ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐਸ.) ਜਨਰਲ ਅਨਿਲ ਚੌਹਾਨ ਨੇ ਜਰਮਨੀ ਦੇ ਚੀਫ਼ ਆਫ਼ ਡਿਫੈਂਸ, ਜਨਰਲ ਕਾਰਸਟਨ ਬ੍ਰੂਅਰ ਨਾਲ ਦੁਵੱਲੀ ਗੱਲਬਾਤ ਕੀਤੀ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਫ਼ੌਜੀ ਸਹਿਯੋਗ ਵਧਾਉਣਾ ਸੀ। ਇਸ ਮੁਲਾਕਾਤ ਵਿਚ 'ਆਪ੍ਰੇਸ਼ਨ ਸੰਧੂਰ' 'ਤੇ ਕੇਂਦ੍ਰਿਤ ਚਰਚਾਵਾਂ ਹੋਈਆਂ। ਐਕਸ 'ਤੇ ਇਕ ਪੋਸਟ ਵਿਚ ਏਕੀਕ੍ਰਿਤ ਰੱਖਿਆ ਸਟਾਫ ਦੇ ਮੁੱਖ ਦਫ਼ਤਰ ਨੇ ਕਿਹਾ ਕਿ ਜਨਰਲ ਅਨਿਲ ਚੌਹਾਨ, ਚੀਫ਼ ਆਫ਼ ਡਿਫੈਂਸ ਸਟਾਫ਼ ਭਾਰਤ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਜਰਮਨੀ ਦੇ ਰੱਖਿਆ ਮੁਖੀ ਜਨਰਲ ਕਾਰਸਟਨ ਬ੍ਰੂਅਰ ਨਾਲ ਗੱਲਬਾਤ ਕੀਤੀ । ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਫੌਜੀ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਫਲਦਾਇਕ ਸ਼ਮੂਲੀਅਤ ਹੋਈ, ਜਿਸ ਵਿਚ 'ਆਪ੍ਰੇਸ਼ਨ ਸੰਧੂਰ' 'ਤੇ ਚਰਚਾਂ ਕੀਤੀ ਗਈ ।