ਤੁਰਕੀ ਏਅਰਲਾਈਨਜ਼ ਨਾਲ ਸੌਦੇ 'ਤੇ ਚਿਤਾਵਨੀ ਤੋਂ ਬਾਅਦ ਇੰਡੀਗੋ ਨੇ 30 ਜਹਾਜ਼ ਖ਼ਰੀਦਣ ਦਾ ਦਿੱਤਾ ਆਰਡਰ

ਨਵੀਂ ਦਿੱਲੀ , 1 ਜੂਨ - ਇੰਡੀਗੋ ਨੇ ਡੈਲਟਾ ਏਅਰ ਲਾਈਨਜ਼, ਏਅਰ ਫਰਾਂਸ ਕੇ.ਐਲ.ਐਮ. ਅਤੇ ਵਰਜਿਨ ਅਟਲਾਂਟਿਕ ਨਾਲ ਉਦਯੋਗ ਦੀ ਮੋਹਰੀ ਭਾਈਵਾਲੀ ਦਾ ਐਲਾਨ ਕੀਤਾ ਹੈ। ਇਹ ਭਾਈਵਾਲੀ ਭਾਰਤ ਨੂੰ ਯੂਰਪ ਅਤੇ ਉੱਤਰੀ ਅਮਰੀਕਾ ਨਾਲ ਜੋੜਨ ਲਈ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਇੰਡੀਗੋ ਨੇ ਏਅਰਬੱਸ ਏ. 350 ਜਹਾਜ਼ਾਂ ਦੀਆਂ 30 ਇਕਾਈਆਂ ਖ਼ਰੀਦਣ ਦਾ ਵੀ ਫ਼ੈਸਲਾ ਕੀਤਾ ਹੈ। ਇਨ੍ਹਾਂ ਏਅਰਲਾਈਨਾਂ ਦਾ ਧਿਆਨ ਅਮਰੀਕਾ, ਕੈਨੇਡਾ ਅਤੇ ਯੂਰਪ ਨਾਲ ਭਾਰਤੀ ਸ਼ਹਿਰਾਂ ਦੀ ਕਨੈਕਟੀਵਿਟੀ ਨੂੰ ਬਿਹਤਰ ਬਣਾ ਕੇ ਅੰਤਰਰਾਸ਼ਟਰੀ ਯਾਤਰਾਵਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ 'ਤੇ ਹੈ।