JALANDHAR WEATHER

ਪੰਜਾਬ ਅੰਦਰੋਂ ਨਸ਼ਾ ਖ਼ਤਮ ਹੋਣ ਦੀ ਬਜਾਏ ਵਧੀ ਨਸ਼ਿਆਂ ਦੀ ਭਰਮਾਰ- ਸੁਖਪਾਲ ਸਿੰਘ ਖਹਿਰਾ

ਭੁਲੱਥ, (ਕਪੂਰਥਲਾ), 31 ਮਈ (ਮੇਹਹ ਚੰਦ ਸਿੱਧੂ)- ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਤੁਸੀਂ ਦਾਅਵੇ ਕੀਤੇ ਸੀ ਕਿ ਪੰਜਾਬ ਅੰਦਰੋਂ 31 ਮਈ ਤੱਕ ਨਸ਼ਾ ਖ਼ਤਮ ਕਰਨਾ ਹੈ, ਕੀ ਪੰਜਾਬ ਅੰਦਰੋਂ ਨਸ਼ਾ ਖਤਮ ਹੋ ਸਕਿਆ। ਮੈਂ ਪੁੱਛਣਾ ਚਾਹੁੰਦਾ ਹਾਂ ਭਗਵੰਤ ਮਾਨ ਤੇ ਪੰਜਾਬ ਦੇ ਡੀ. ਜੀ. ਪੀ. ਨੂੰ ਕਿ ਅੱਜ ਵੀ ਪੰਜਾਬ ਅੰਦਰ ਜਿਉਂ ਦੀ ਤਿਉਂ ਨਸ਼ਿਆਂ ਦੀ ਭਰਮਾਰ ਬਣੀ ਹੋਈ ਹੈ, ਕੁਝ ਦਿਨ ਪਹਿਲਾਂ 27 ਮੌਤਾਂ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਨਕਲੀ ਸ਼ਰਾਬ ਪੀਣ ਕਰਕੇ ਹੋਈਆਂ ਹਨ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਲੋਕਾਂ ’ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ, ਦੂਜੇ ਪਾਸੇ ਸੂਬਾ ਪੰਜਾਬ ਅੰਦਰ ਚਾਹੇ ਕਿਸਾਨੀ ਅੰਦੋਲਨ ਦੀ ਗੱਲ ਹੋਵੇ ਚਾਹੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਹੋਵੇ, ਅੰਦੋਲਨ ਕਰਦੇ ਹੋਏ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ