JALANDHAR WEATHER

ਇੰਡੋਨੇਸ਼ੀਆ ਵਿਚ ਪੱਥਰ ਦੀ ਖਾਨ ਢਹਿਣ ਨਾਲ ਘੱਟੋ-ਘੱਟ 10 ਲੋਕਾਂ ਦੀ ਮੌਤ, 6 ਹੋਰ ਲਾਪਤਾ

ਜਕਾਰਤਾ , 30 ਮਈ - ਇੰਡੋਨੇਸ਼ੀਆ ਦੇ ਪੱਛਮੀ ਜਾਵਾ ਸੂਬੇ ਵਿਚ ਇਕ ਕੁਦਰਤੀ ਪੱਥਰ ਦੀ ਖਾਨ ਢਹਿ ਜਾਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 6 ਮਜ਼ਦੂਰ ਲਾਪਤਾ ਹਨ। ਸਥਾਨਕ ਪੁਲਿਸ ਮੁਖੀ ਸੁਮਾਰਨੀ ਨੇ ਕਿਹਾ ਕਿ ਸਿਰੇਬੋਨ ਜ਼ਿਲ੍ਹੇ ਵਿਚ ਖਾਨ ਦਾ ਸਿਖਰ ਢਹਿ ਜਾਣ ਤੋਂ ਬਾਅਦ ਦੋ ਦਰਜਨ ਤੋਂ ਵੱਧ ਲੋਕ ਮਲਬੇ ਹੇਠ ਫਸ ਗਏ ਸਨ ਅਤੇ ਬਚਾਅ ਟੀਮਾਂ ਨੇ ਇਕ ਦਰਜਨ ਜ਼ਖਮੀਆਂ ਨੂੰ ਬਾਹਰ ਕੱਢਿਆ ਹੈ। ਸੁਮਾਰਨੀ ਨੇ ਕਿਹਾ ਕਿ ਅਧਿਕਾਰੀ ਅਜੇ ਵੀ ਖਾਨ ਢਹਿਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਅਸੀਂ ਖਾਨ ਮਾਲਕ ਅਤੇ ਕਰਮਚਾਰੀਆਂ ਤੋਂ ਪੁੱਛਗਿੱਛ ਕਰ ਰਹੇ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ