ਨਸ਼ਾ ਤਸਕਰਾਂ ਨੇ ਕੀਤਾ ਪੁਲਿਸ ਤੇ ਜਾਨਲੇਵਾ ਹਮਲਾ


ਪੁਲਿਸ ਨੇ ਬਚਾਅ 'ਚ ਕੀਤਾ ਹਵਾਈ ਫਾਇਰ
ਪਠਾਨਕੋਟ, 31 ਮਈ (ਸੰਧੂ )-ਪਠਾਨਕੋਟ ਦੇ ਮੁਹੱਲਾ ਪ੍ਰੀਤ ਨਗਰ ਵਿਖੇ ਹੁਣੇ-ਹੁਣੇ ਨਸ਼ਾ ਤਸਕਰਾਂ ਨੂੰ ਸਿਵਿਲ ਡਰੈਸ ਵਿਚ ਫੜਨ ਆਈ ਸੀ.ਆਈ.ਏ ਸਟਾਫ ਪੁਲਿਸ ਤੇ ਨਸ਼ਾ ਤਸਕਰਾਂ 'ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਇੱਟਾਂ-ਰੋਹੜਿਆ ਨਾਲ ਹਮਲਾ ਕਰ ਦਿੱਤਾ ਤੇ ਸੀ.ਆਈ.ਏ ਸਟਾਫ ਦੀ ਗੱਡੀ ਨੰਬਰ ਪੀ ਬੀ 03 ਬੀਬੀ 1363 ਨੂੰ ਭੰਨ ਦਿੱਤਾ ਜਿਸ ਦੇ ਜਵਾਬ ਵਜੋਂ ਪੁਲਿਸ ਨੇ ਹਵਾਈ ਫਾਇਰ ਕੀਤਾ ਜਿਸ ਤੋਂ ਬਾਅਦ ਕਾਬੂ ਕੀਤਾ ਨਸ਼ਾ ਤਸਕਰ ਤੇ ਉਸਦੇ ਸਮਰਥਕ ਦੌੜ ਗਏ ਘਟਨਾ ਦੀ ਸੂਚਨਾ ਮਿਲਦੇ ਤੁਰੰਤ ਸਬੰਧਿਤ ਥਾਣਾ ਦੀ ਪੁਲਿਸ ਪਾਰਟੀ ਮੋਕੇ ਤੇ ਪੁੱਜ ਗਈ ਹੈ|