ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਨੇ ਨਹਿਰ ‘ਚ ਛਾਲ ਮਾਰਨ ਵਾਲੀ ਔਰਤ ਦੀ ਬਚਾਈ ਜਾਨ

ਫ਼ਾਜ਼ਿਲਕਾ , 30 ਮਈ ( ਬਲਜੀਤ ਸਿੰਘ ) - ਫ਼ਾਜ਼ਿਲਕਾ ਦੇ ਪਿੰਡ ਇਸਲਾਮ ਵਾਲਾ ਦੇ ਕੋਲੋਂ ਨਹਿਰ 'ਚ ਇਕ ਔਰਤ ਵਲੋਂ ਅਚਾਨਕ ਛਾਲ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ । ਉਸ ਵੇਲੇ ਮੌਕੇ 'ਤੇ ਮੌਜੂਦ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਨੇ ਔਰਤ ਦੀ ਜਾਨ ਬਚਾ ਲਈ ਅਤੇ ਉਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿਚ ਦਾਖ਼ਲ ਕਰਵਾਇਆ । ਘਟਨਾ ਦੇ ਪਿੱਛੇ ਪਰਿਵਾਰਕ ਕਲੇਸ਼ ਦੱਸਿਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਐਫ. ਟੀਮ ਦੇ ਕਰਮਚਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਦੇ ਕਰੀਬ ਇਕ ਔਰਤ ਨਹਿਰ ਦੇ ਨੇੜੇ ਐਕਟਿਵਾ 'ਤੇ ਪੁੱਜੀ । ਜੋ ਕਿ ਛਾਂ ਹੇਠਾਂ ਖੜ੍ਹੀ ਹੋ ਗਈ। ਜਿਸ ਤੋਂ ਬਾਅਦ ਉਸ ਦਾ ਪਤੀ ਵੀ ਮੌਕੇ 'ਤੇ ਪੁੱਜ ਗਿਆ ।ਪਰ ਉਕਤ ਔਰਤ ਨੇ ਥੋੜ੍ਹੀ ਦੂਰ ਜਾ ਕੇ ਨਹਿਰ ਵਿਚ ਛਾਲ ਮਾਰ ਦਿੱਤੀ । ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਔਰਤ ਨੂੰ ਨਹਿਰ ਵਿਚੋਂ ਬਾਹਰ ਕੱਢਿਆਂ ਅਤੇ ਉਸ ਦੇ ਪੇਟ ਵਿਚ ਪਾਣੀ ਕੱਢ ਕੇ ਉਸ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ।