ਘੋਗਰਾ : ਤੇਜ਼ ਹਵਾਵਾਂ ਤੋਂ ਬਾਅਦ ਬਿਜਲੀ ਹੋਈ ਗੁੱਲ

ਘੋਗਰਾ, 24 ਮਈ (ਆਰ. ਐੱਸ. ਸਲਾਰੀਆ)-ਪਿਛਲੇ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਬਾਅਦ ਅੱਜ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਅਸਮਾਨ ਉਤੇ ਕਾਲੀ ਘਟਾ ਛਾ ਗਈ, ਜਿਸ ਨਾਲ ਗਰਮੀ ਤੋਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਤੇਜ਼ ਹਵਾਵਾਂ ਦੇ ਨਾਲ ਹਲਕੀ ਹਲਕੀ ਬੂੰਦਾਂਬਾਂਦੀ ਵੀ ਸ਼ੁਰੂ ਹੋ ਗਈ। ਬਿਜਲੀ ਵੀ ਗੁੱਲ ਹੋ ਗਈ ਤੇ ਬਦਲੇ ਮੌਸਮ ਨਾਲ ਲੋਕਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ।