ਤੇਜ਼ ਝੱਖੜ ਕਾਰਨ ਜਨਜੀਵਨ ਹੋਇਆ ਅਸਤ-ਵਿਅਸਤ

ਤਪਾ ਮੰਡੀ, (ਬਰਨਾਲਾ), 24 ਮਈ (ਵਿਜੇ ਸ਼ਰਮਾ)-ਪੌਣੇ ਅੱਠ ਵਜੇ ਦੇ ਕਰੀਬ ਤਪਾ ਖੇਤਰ ਅੰਦਰ ਤੇਜ਼ ਝੱਖੜ ਕਾਰਨ ਜਿਥੇ ਆਵਾਜਾਈ ਅਸਤ-ਵਿਅਸਤ ਹੋਈ ਹੈ, ਉਥੇ ਵੱਡੇ-ਵੱਡੇ ਦਰੱਖਤ ਅਤੇ ਦੁਕਾਨਾਂ ਦੇ ਬੋਰਡ ਡਿੱਗਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਕ ਪੌਣੇ 8 ਵਜੇ ਦੇ ਕਰੀਬ ਤੇਜ਼ ਝੱਖੜ ਅਤੇ ਹਨ੍ਹੇਰੀ ਚੱਲਣ ਕਾਰਨ ਤਪਾ ਖੇਤਰ ਅੰਦਰ ਹਨੇਰਾ ਹੋ ਗਿਆ, ਜਿਸ ਕਰਕੇ ਆਲੇ-ਦੁਆਲੇ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਸੀ ਜਿਥੇ ਵੱਡੀ ਗਿਣਤੀ ਵਿਚ ਦਰੱਖਤ ਟੁੱਟੇ ਹਨ, ਉਥੇ ਘਰਾਂ ਦੇ ਸ਼ੈੱਡ ਅਤੇ ਦੁਕਾਨਾਂ ਦੇ ਬੋਰਡ ਵੀ ਵੱਡੀ ਗਿਣਤੀ ਵਿਚ ਉੱਡੇ ਹਨ।