JALANDHAR WEATHER

ਤੇਜ਼ ਹਨੇਰੀ ਤੇ ਬਾਰਿਸ਼ ਕਾਰਨ ਲਹਿਰਾ ਮੁਹੱਬਤ 'ਚ ਬਿਜਲੀ ਗੁੱਲ

ਲਹਿਰਾ ਮੁਹੱਬਤ, 24 ਮਈ (ਸੁਖਪਾਲ ਸਿੰਘ ਸੁੱਖੀ)-ਅੱਤ ਦੀ ਗਰਮੀ ਵਿਚ 41 ਡਿਗਰੀ ਤੋਂ ਵੱਧ ਤਾਪਮਾਨ ਹੋਣ ਉਤੇ ਜਿਥੇ ਤੇਜ਼ ਹਨੇਰੀ ਤੇ ਝੱਖੜ ਮਗਰੋਂ ਬਾਰਿਸ਼ ਕਰਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਪਰ ਲਹਿਰਾ ਮੁਹੱਬਤ ਇਲਾਕੇ ਵਿਚ ਦਰੱਖਤ ਟੁੱਟਣ ਤੇ ਪੋਲ ਆਦਿ ਟੁੱਟਣ ਨਾਲ ਕਰੀਬ ਸ਼ਾਮ ਨੂੰ 7:30 ਵਜੇ ਬਿਜਲੀ ਸਪਲਾਈ ਠੱਪ ਹੋ ਗਈ। ਖਬਰ ਲਿਖੇ ਜਾਣ ਤੱਕ ਹਨੇਰੀ ਮਗਰੋਂ ਤੇਜ਼ ਬਾਰਿਸ਼ ਪੈਣ ਲੱਗੀ ਹੈ। ਇਸ ਸਥਿਤੀ ਵਿਚ ਥਰਮਲ ਕਾਲੋਨੀ ਸਮੇਤ ਸਾਰੇ ਇਲਾਕੇ ਵਿਚ ਸਪਲਾਈ ਠੱਪ ਰਹਿਣ ਦੀ ਸੰਭਾਵਨਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ