'ਜਿਊਲ ਥੀਫ' ਅਦਾਕਾਰਾ ਨਿਕਿਤਾ ਦੱਤਾ ਕੋਵਿਡ-19 ਪਾਜ਼ੀਟਿਵ

ਮੁੰਬਈ ,22 ਮਈ - 'ਜਿਊਲ ਥੀਫ' ਦੀ ਅਦਾਕਾਰਾ ਨਿਕਿਤਾ ਦੱਤਾ ਅਤੇ ਉਸ ਦੀ ਮਾਂ ਨੂੰ ਕੋਰੋਨਾ ਹੋ ਗਿਆ ਹੈ। ਉਸ ਦੀ ਕੋਵਿਡ-19 ਟੈਸਟ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਆਪਣੇ ਸੋਸ਼ਲ ਮੀਡੀਆ 'ਤੇ ਅਦਾਕਾਰਾ ਨੇ ਇਹ ਖ਼ਬਰ ਆਪਣੇ ਫਾਲੋਅਰਜ਼ ਨਾਲ ਇਕ ਚਿਤਾਵਨੀ ਸੰਦੇਸ਼ ਰਾਹੀਂ ਸਾਂਝੀ ਕੀਤੀ। ਨਿਕਿਤਾ ਇਸ ਸਮੇਂ ਘਰ ਵਿਚ ਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਸ ਵਿਚ ਕੋਰੋਨਾ ਦੇ ਹਲਕੇ ਲੱਛਣ ਹੀ ਹਨ।