ਅਨੁਪਮ ਖੇਰ ਆਪਣੀ ਫਿਲਮ 'ਤਨਵੀ ਦ ਗ੍ਰੇਟ' ਦੇ ਲੰਡਨ ਪ੍ਰੀਮੀਅਰ ਲਈ ਤਿਆਰ

ਲੰਡਨ [ਯੂ.ਕੇ.], 21 ਮਈ : ਕਾਨਸ ਫਿਲਮ ਫੈਸਟੀਵਲ ਵਿਚ ਇਕ ਸ਼ਾਨਦਾਰ ਸਕ੍ਰੀਨਿੰਗ ਤੋਂ ਬਾਅਦ, ਪ੍ਰਸਿੱਧ ਅਦਾਕਾਰ ਅਨੁਪਮ ਖੇਰ ਆਪਣੇ ਨਿਰਦੇਸ਼ਨ ਪ੍ਰੋਜੈਕਟ 'ਤਨਵੀ ਦ ਗ੍ਰੇਟ' ਦੇ ਲੰਡਨ ਪ੍ਰੀਮੀਅਰ ਲਈ ਤਿਆਰ ਹਨ। ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਉਨ੍ਹਾਂ ਨੇ ਫਿਲਮ ਦੇ ਲੰਡਨ ਪ੍ਰੀਮੀਅਰ ਲਈ ਆਪਣਾ ਸ਼ਾਨਦਾਰ ਲੁੱਕ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਹੈ ।