ਪੰਜਾਬ ਵਿਚ ਪੂਸਾ ਜੀਰੀ ਸਰਕਾਰ ਨਹੀਂ ਖਰੀਦੇਗੀ - ਮੁੱਖ ਮੰਤਰੀ

ਸ਼ੇਰਪੁਰ (ਸੰਗਰੂਰ), 21 ਮਈ (ਮੇਘ ਰਾਜ ਜੋਸ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪਿੰਡ ਘਨੌਰ ਕਲਾਂ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰ ਵਲੋਂ ਪੂਸਾ ਜੀਰੀ ਨਹੀਂ ਖਰੀਦੀ ਜਾਵੇਗੀ। ਉਨ੍ਹਾਂ ਨਹਿਰੀ ਪਾਣੀ ਸਬੰਧੀ ਕਿਹਾ ਕਿ ਪੰਜਾਬ ਦੇ ਹਰ ਖੇਤ ਨੂੰ ਨਹਿਰੀ ਪਾਣੀ ਦੇਣ ਦਾ ਸਰਕਾਰ ਵਲੋਂ ਯਤਨ ਕੀਤਾ ਜਾਵੇਗਾ ਅਤੇ ਸੂਬੇ ਵਿਚ ਬਿਜਲੀ ਨਿਰਵਿਗਨ ਆਵੇਗੀ। ਯੁੱਧ ਨਸ਼ਿਆਂ ਵਿਰੁੱਧ ਜੰਗ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਹਰ ਜੰਗ ਦੇ ਵਿਚ ਮੋਹਰੀ ਅਤੇ ਜੇਤੂ ਰਿਹਾ ਹੈ। ਉਨ੍ਹਾਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਗੱਲ ਕਰਦਿਆਂ ਕਿਹਾ ਕਿ ਕਿਸੇ ਵੀ ਪਿੰਡ ਦਾ ਕੋਈ ਵੀ ਪਾਰਟੀ ਦਾ ਸਰਪੰਚ ਹੋਵੇ, ਸਭ ਨੂੰ ਬਰਾਬਰ ਗ੍ਰਾਂਟਾਂ ਦਿੱਤੀਆਂ ਜਾਣਗੀਆਂ।