ਰਾਜਪੁਰਾ 'ਚ ਹਨੇਰੀ ਆਉਣ ਕਾਰਨ ਚਾਰੇ ਪਾਸੇ ਬਿਜਲੀ ਗੁੱਲ

ਰਾਜਪੁਰਾ, 21 ਮਈ (ਅਮਰਜੀਤ ਪੰਨੂ)-ਰਾਜਪੁਰਾ ਵਿਚ ਹਨੇਰੀ ਆਉਣ ਤੇ ਤੇਜ਼ ਤੂਫਾਨ ਕਾਰਨ ਰਾਜਪੁਰਾ ਵਿਚ ਬਿਜਲੀ ਬਿਲਕੁਲ ਬੰਦ ਹੋ ਗਈ ਹੈ। ਘੁੱਪ ਹਨੇਰਾ ਗਲੀਆਂ ਵਿਚ ਛਾਇਆ ਹੋਇਆ ਹੈ ਅਤੇ ਕਈ ਘੰਟੇ ਤੋਂ ਲਾਈਟ ਬਿਲਕੁਲ ਸਾਰੇ ਸ਼ਹਿਰ ਵਿਚ ਅਤੇ ਬਨੂੜ ਮਾਣਕਪੁਰ ਗੱਜੂ ਖੇੜਾ ਵਿਚ ਵੀ ਬੰਦ ਚੱਲ ਰਹੀ ਹੈ ਅਤੇ ਸਾਰਾ ਸ਼ਹਿਰ ਘੁੱਪ ਹਨੇਰੇ ਵਿਚ ਡੁੱਬਿਆ ਹੋਇਆ ਹੈ।