JALANDHAR WEATHER

ਲਗਾਤਾਰ ਵੱਧ ਰਿਹੈ ਸਾਡਾ ਅਨਾਜ ਉਤਪਾਦਨ - ਸ਼ਿਵਰਾਜ ਸਿੰਘ ਚੌਹਾਨ

ਨਵੀਂ ਦਿੱਲੀ, 19 ਮਈ- ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 2023-24 ਵਿਚ ਕੁੱਲ ਅਨਾਜ ਉਤਪਾਦਨ ਲਗਭਗ 15,57.6 ਲੱਖ ਟਨ ਸੀ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ 2024-25 ਵਿਚ ਇਹ 16,63.91 ਲੱਖ ਟਨ ਹੋ ਗਿਆ ਹੈ। 2023-24 ਵਿਚ ਹਾੜੀ ਦਾ ਉਤਪਾਦਨ 1600.06 ਲੱਖ ਟਨ ਸੀ, ਹੁਣ ਇਹ 1645.27 ਲੱਖ ਟਨ ਹੋ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡਾ ਅਨਾਜ ਉਤਪਾਦਨ ਵਧ ਰਿਹਾ ਹੈ, ਅਸੀਂ ਇੱਥੇ ਹੀ ਨਹੀਂ ਰੁਕਣਾ ਚਾਹੁੰਦੇ। ਅਸੀਂ ਆਪਣੇ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਚਾਹੁੰਦੇ ਹਾਂ ਅਤੇ ਦੁਨੀਆ ਭਰ ਦੇ ਕਈ ਦੇਸ਼ਾਂ ਦੀ ਮਦਦ ਵੀ ਕਰਨਾ ਚਾਹੁੰਦੇ ਹਾਂ। ਸਾਡਾ ਵਿਜ਼ਨ ਇਕ ਦਿਨ ਭਾਰਤ ਨੂੰ ਦੁਨੀਆ ਦੀ ਭੋਜਨ ਟੋਕਰੀ ਬਣਾਉਣਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ