ਵਿਦਿਆਰਥੀਆਂ ਦਾ 10ਵੀਂ ਅਤੇ 12ਵੀਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ

ਮਾਛੀਵਾੜਾ ਸਾਹਿਬ ,14 ਮਈ (ਮਨੋਜ ਕੁਮਾਰ) - ਨਨਕਾਣਾ ਸਾਹਿਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੋਟ ਗੰਗੂ ਰਾਏ ਦੇ ਸਕੂਲੀ ਬੱਚਿਆਂ ਨੇ ਸੀ.ਬੀ.ਐਸ.ਸੀ.ਬੋਰਡ ਦੇ 10ਵੀਂ ਅਤੇ 12ਵੀਂ ਦੇ ਐਲਾਨੇ ਨਤੀਜਿਆਂ ਵਿਚ ਬਹੁਤ ਹੀ ਸ਼ਾਨਦਾਰ ਪੑਦਰਸ਼ਨ ਕੀਤਾ ਹੈ। ਸਾਇੰਸ ਗਰੁੱਪ ਵਿਚ ਗੁਰਮੀਨ ਕੌਰ ਨੇ 96.6% ਅੰਕ ਲੈ ਕੇ ਪਹਿਲਾ ਸਥਾਨ ,ਹਰਮੀਨ ਕੌਰ ਨੇ 90.4% ਅੰਕ ਲੈ ਕੇ ਦੂਜਾ ਸਥਾਨ ਅਤੇ ਚਨਪ੍ਰੀਤ ਦੁਸਾਂਝ ਨੇ 90% ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ। ਕਮਰਸ ਗਰੁੱਪ ਵਿਚ ਹਰਨੂਰ ਕੌਰ ਮਾਂਗਟ ਨੇ 86% ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਸੁਖਦੀਪ ਕੌਰ ਨੇ 84% ਅੰਕ ਲੈ ਕੇ ਦੂਜਾ ਸਥਾਨ ਅਤੇ ਜੈਸਮੀਨ ਕੌਰ ਨੇ 80% ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ ਹੈ। ਹਿਊਮਿਨਟੀਜ਼ ਗਰੁੱਪ ਵਿਚ ਨਵਨੀਤ ਸਿੰਘ ਨੇ 73.4% ਅੰਕ ਲੈ ਕੇ ਪਹਿਲਾ ਸਥਾਨ ,ਅਮਰਜੀਤ ਸਿੰਘ ਨੇ 71% ਅੰਕ ਲੈ ਕੇ ਦੂਜਾ ਸਥਾਨ ਅਤੇ ਕੋਮਲਪ੍ਰੀਤ ਸਿੰਘ ਨੇ 70% ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ। 12ਵੀਂ ਜਮਾਤ ਦੇ 12 ਬੱਚਿਆਂ ਨੇ 75% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ `10ਵੀਂ ਜਮਾਤ ਦੇ ਨਤੀਜਿਆਂ ਵਿਚ ਜਸਰਾਜ ਸਿੰਘ ਨੇ 94.2% ਅੰਕ ਲੈ ਕੇ ਪਹਿਲਾ , ਗੁਰਫ਼ਤਹਿ ਸਿੰਘ ਨੇ 93% ਅੰਕ ਲੈ ਕੇ ਦੂਜਾ ਸਥਾਨ ਅਤੇ ਸੁਖਜੋਤ ਕੌਰ ਨੇ 90.2% ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ। 10ਵੀਂ ਜਮਾਤ ਦੇ 22 ਬੱਚਿਆਂ ਨੇ 75% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ। ਇਸ ਸਫਲਤਾ 'ਤੇ ਸਕੂਲ ਦੀ ਪ੍ਰਬੰਧਕ ਕਮੇਟੀ, ਸਕੂਲ ਪ੍ਰਿੰਸੀਪਲ ਮੈਡਮ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਲਈ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ, ਅੱਗੇ ਤੋਂ ਹੋਰ ਵੀ ਵਧੀਆ ਅੰਕ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ।