ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦਿਨ ਦਿਹਾੜੇ ਚੱਲੀਆਂ ਤਲਵਾਰਾਂ ਅਤੇ ਕਾਪੇ , ਨਹੀਂ ਪਹੁੰਚੀ ਮੌਕੇ ਤੇ ਪੁਲਿਸ
ਫ਼ਿਰੋਜ਼ਪੁਰ , 14 ਮਈ (ਸੁਖਵਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਦੇ ਮੁੱਖ ਚੌਕ ਵਿਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੁਕਾਨ ਦੇ ਅੰਦਰ ਕਾਪੇ ਅਤੇ ਤਲਵਾਰਾਂ ਦੇ ਨਾਲ ਦੁਕਾਨਦਾਰ ਨੂੰ ਗੰਭੀਰ ਜ਼ਖ਼ਮੀ ਕਰਨ ਦੀ ਖਖ਼ਬਰ ਸਾਹਮਣੇ ਆਈ ਹੈ । ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ ਪਰ ਘਟਨਾ ਦੇ ਡੇਢ ਘੰਟੇ ਬਾਅਦ ਵੀ ਪੁਲਿਸ ਮੌਕੇ 'ਤੇ ਨਹੀਂ ਪਹੁੰਚੀ । ਘਟਨਾ ਤੋਂ ਪਹਿਲਾਂ ਹਮਲਾਵਰਾਂ ਵਲੋਂ ਸੀ.ਸੀ.ਟੀ.ਵੀ. ਕੈਮਰੇ ਵੀ ਲਾਏ ਗਏ। ਹਮਲਾਵਰਾਂ ਵਲੋਂ ਦੁਕਾਨਦਾਰ ਅਤੇ ਉਸ ਦੇ ਲੜਕੇ ਨੂੰ ਤਲਵਾਰਾਂ ਅਤੇ ਕਾਪਿਆ ਨਾਲ ਵਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਦੇ ਲਈ ਫ਼ਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿਖੇ ਦਾਦਾਖ਼ਲ ਕਰਵਾਇਆ ਜਿੱਥੇ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ ।