JALANDHAR WEATHER

ਭਾਈ ਗੁਰਦਾਸ ਮਾਡਲ ਸੀ ਸੈ: ਸਕੂਲ ਭਗਵਾਨਪੁਰ ਦੀ ਵਿਦਿਆਰਥਣ ਆਈ ਮੈਰਿਟ ਚ

ਕੋਟਲੀ ਸੂਰਤ ਮੱਲ੍ਹੀ (ਗੁਰਦਾਸਪੁਰ) ,14 ਮਈ (ਕੁਲਦੀਪ ਸਿੰਘ ਨਾਗਰਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚ ਇਸ ਸਰਹੱਦੀ ਇਲਾਕੇ ਦੀ ਸੰਸਥਾ ਭਾਈ ਗੁਰਦਾਸ ਮਾਡਲ ਸੀ ਸੈ: ਸਕੂਲ ਸਕੂਲ ਭਗਵਾਨਪੁਰ ਦੀ ਹੋਣਹਾਰ ਵਿਦਿਆਰਥਨ ਅਰਪਣਦੀਪ ਕੌਰ ਨੇ 97.2 % ਅੰਕ ਪ੍ਰਾਪਤ ਕਰਕੇ ਸਟੇਟ ਮੈਰਿਟ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸਤਨਾਮ ਸਿੰਘ ਨੇ ਦੱਸਿਆ ਕਿ ਸੰਸਥਾ ਦੀ ਹੋਣਹਾਰ ਵਿਦਿਆਰਥਣ ਅਰਪਣਦੀਪ ਕੌਰ ਨੇ 486/500 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਮੌਕੇ 'ਤੇ ਸੰਸਥਾ ਦੇ ਚੇਅਰਮੈਨ ਹਰਦਿਆਲ ਸਿੰਘ ਭੱਟੀ ਨੇ ਵੀ ਅੱਵਲ ਰਹੀ ਵਿਦਿਆਰਥਣ , ਉਸ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ