JALANDHAR WEATHER

ਸ਼ਹਿਨਾਜ਼ ਖਾਨ ਨੇ 42ਵਾਂ ਰੈਂਕ ਹਾਸਿਲ ਕਰਕੇ ਸਕੂਲ ਦਾ ਵਧਾਇਆ ਮਾਣ

ਅਮਲੋਹ , 14 ਮਈ (ਕੇਵਲ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਵਿਚ ਸਕੂਲ ਆਫ਼ ਐਮੀਨੈਂਸ ਅਮਲੋਹ ਦੀ 12ਵੀਂ ਜਮਾਤ ਸਾਇੰਸ ਗਰੁੱਪ ਦੀ ਵਿਦਿਆਰਥਣ ਸ਼ਹਿਨਾਜ਼ ਖ਼ਾਨ ਪੁੱਤਰੀ ਮੁਕੰਦ ਖ਼ਾਨ ਵਾਸੀ ਰੁੜਕੀ ਨੇ 492 ਅੰਕ ਲੈ ਕੇ 42ਵਾਂ ਰੈਂਕ ਹਾਸਿਲ ਕਰਕੇ ਸਕੂਲ ਦਾ ਨਾਂਅ ਰੋ ਸ਼ਨ ਕੀਤਾ ਹੈ। ਇਸ ਮੌਕੇ 'ਤੇ ਸ਼ਹਿਨਾਜ਼ ਨੂੰ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਸਕੂਲ ਸਟਾਫ ਅਤੇ ਉਸ ਦੇ ਨਜ਼ਦੀਕੀਆਂ ਵਲੋਂ ਸ਼ਹਿਨਾਜ਼ ਨੂੰ ਵਧਾਈ ਦਿੱਤੀ ਗਈ । ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਸ਼ਹਿਨਾਜ਼ ਦੀ ਮਿਹਨਤ ਸਦਕਾ ਹਲਕਾ ਅਮਲੋਹ ਜਾ ਮਾਣ ਵਧਿਆ ਹੈ, ਜਿਸ ਲਈ ਸ਼ਹਿਨਾਜ਼ ਵਧਾਈ ਦੀ ਪਾਤਰ ਹੈ ਅਤੇ ਸਾਨੂੰ ਸ਼ਹਿਨਾਜ਼ ਉਪਰ ਮਾਣ ਰਹੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ