ਪ੍ਰਸ਼ਾਸਨ ਨੇ ਪੁਲਿਸ ਦੀ ਮਦਦ ਨਾਲ ਦੋ ਤਸਕਰਾਂ ਦੇ 2 ਘਰਾਂ ਦੇ ਚਲਾਇਆ ਪੀਲਾ ਪੰਜਾ

ਪਠਾਨਕੋਟ, 14 ਮਈ (ਵਿਨੋਦ) - ਪਠਾਨਕੋਟ ਦੀਆਂ ਵੱਖ ਵੱਖ ਥਾਵਾਂ 'ਤੇ ਨਸ਼ੇ ਦੇ ਕਾਰੋਬਾਰ ਚ ਸ਼ਾਮਿਲ ਦੋ ਨਸ਼ਾ ਤਸਕਰਾਂ ਦੀਆਂ ਇਮਾਰਤਾਂ ਨੂੰ ਨਗਰ ਨਿਗਮ ਅਤੇ ਪੁਲਿਸ ਦੀ ਟੀਮ ਵਲੋਂ ਐਸਡੀਐਮ ਅਰਸ਼ਦੀਪ ਸਿੰਘ ਅਤੇ ਡਿਊਟੀ ਮੈਜਿਸਟਰੇਟ ਜਸਕਰਨ ਸਿੰਘ ਦੀ ਅਗਵਾਈ ਹੇਠ ਤੋੜਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਡੀਐਮ ਅਰਸ਼ਦੀਪ ਸਿੰਘ ਅਤੇ ਡਿਊਟੀ ਮੈਜਿਸਟਰੇਟ ਜਸਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਲੱਗੀ ਸੀ ਇਨ੍ਹਾਂ ਇਮਾਰਤਾਂ ਨੂੰ ਤੁੜਵਾਉਣ ਦੀ। ਇਹ ਇਮਾਰਤਾਂ ਉਨ੍ਹਾਂ ਲੋਕਾਂ ਦੀਆਂ ਹਨ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਸਨ।