ਬਲੈਕ ਆਊਟ ਦੇ ਚਲਦਿਆਂ ਲੋਕ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ - ਡੀ. ਐਸ. ਪੀ. ਭੁਲੱਥ

ਭੁਲੱਥ, 10 ਮਈ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਗੱਲਬਾਤ ਕਰਦਿਆਂ ਡੀ. ਐਸ. ਪੀ. ਕਰਨੈਲ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਲੈਕ ਆਊਟ ਦੇ ਚਲਦਿਆਂ ਲੋਕ ਸਰਕਾਰ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ, ਉਨਾਂ ਦੱਸਿਆ ਕਿ ਘਰਾਂ ਤੋਂ ਬਾਹਰ ਘੱਟ ਨਿਕਲੋ, ਬਹੁਤ ਜਰੂਰੀ ਕੰਮ ਹੋਣ ਤੇ ਹੀ ਘਰਾਂ ਤੋਂ ਬਾਹਰ ਨਿਕਲਿਆ ਜਾਵੇ ਤੇ ਭੀੜ ਇਕੱਠੀ ਨਾ ਕੀਤੀ ਜਾਵੇ, ਉੱਚੀਆਂ ਇਮਾਰਤਾਂ ਟਾਵਰਾਂ ਵਗੈਰਾ ਤੇ ਜਾਣ ਤੋਂ ਪਰਹੇਜ਼ ਕੀਤਾ ਜਾਵੇ, ਉਹਨਾਂ ਕਿਹਾ ਕਿ ਲੋਕ ਝੂਠੀਆਂ ਅਫਵਾਵਾਂ ਤੋਂ ਬਚਣ ਤੇ ਇਹਤਿਆਤ ਤੋ ਕੰਮ ਲਿਆ ਜਾਵੇ, ਉਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਣ ਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾਵੇ