JALANDHAR WEATHER

ਫ਼ਾਜ਼ਿਲਕਾ ਵਾਸੀ ਅਮਰੀਕਾ ਵਲੋਂ ਕਰਵਾਏ ਸਮਝੌਤੇ 'ਤੇ ਹੋਏ ਖੁਸ਼

ਫ਼ਾਜ਼ਿਲਕਾ, 10 ਮਈ (ਬਲਜੀਤ ਸਿੰਘ)-ਹਿੰਦੁਸਤਾਨ ਪਾਕਿਸਤਾਨ ਵਿਚ ਜੰਗ ਵਰਗੇ ਮਾਹੌਲ ਬਣਨ ਤੋਂ ਬਾਅਦ ਪੰਜਾਬ ਵਿੱਚ ਵੱਧ ਰਹੇ ਤਣਾਅ ਦੇ ਚਲਦੇ ਜ਼ਿਲਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਬਾਜ਼ਾਰ ਵਿੱਚ ਦੁਕਾਨਾਂ ਸ਼ਾਮ 6 ਵਜੇ ਬੰਦ ਕਰ ਦਿੱਤੀਆਂ ਜਾਣਗੀਆਂ। ਜਿਸ ਦੇ ਚਲਦੇ ਫ਼ਾਜ਼ਿਲਕਾ ਵਾਸੀਆਂ ਵੱਲੋਂ ਪ੍ਰਸ਼ਾਸਨ ਦੇ ਹੁਕਮਾਂ ਦੀ ਤਮੀਲ ਕਰਦੇ ਹੋਏ ਬਾਜ਼ਾਰ ਬੰਦ ਕਰ ਦਿੱਤਾ ਗਿਆ ਹੈ। ਪਰ ਉਸਦੇ ਦੂਜੇ ਪਾਸੇ ਜੋ ਸੋਸ਼ਲ ਮੀਡੀਆ ਉੱਪਰ ਅਮਰੀਕਾ ਵੱਲੋਂ ਦੋਵੇਂ ਦੇਸ਼ਾਂ ਦੇ ਸਮਝੌਤੇ ਦੀ ਜਾਂ ਜੰਗਬੰਦੀ ਦੀ ਗੱਲ ਕਹੀ ਗਈ ਹੈ, ਉਸ ਤੇ ਵੀ ਫ਼ਾਜ਼ਿਲਕਾ ਵਾਸੀਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਨਜ਼ਰ ਆਈ ਹੈ। ਫਾਜ਼ਲਕਾ ਦੇ ਵਸਨੀਕਾ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਉਹਨਾਂ ਵੱਲੋਂ ਪ੍ਰਸ਼ਾਸਨ ਦੇ ਹੁਕਮਾਂ ਦੇ ਪਾਲਨਾਂ ਕੀਤੀ ਜਾ ਰਹੀ ਉੱਥੇ ਹੀ ਹੁਣੇ ਹੁਣੇ ਉਹਨਾਂ ਨੂੰ ਪਤਾ ਲੱਗਿਆ ਕਿ ਅਮਰੀਕਾ ਵੱਲੋਂ ਦੋਵਾਂ ਦੇਸ਼ਾਂ ਦੇ ਵਿਚਾਲੇ ਜੰਗਬੰਦੀ ਜਾਂ ਸਮਝੌਤਾ ਕਰਵਾ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਪੂਰੇ ਹਿੰਦੂਸਤਾਨ ਖਾਸ ਕਰਕੇ ਪੰਜਾਬ ਦੇ ਵਾਸੀਆਂ ਨੂੰ ਸੁੱਖ ਦਾ ਸਾਹ ਆਇਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ