ਪਾਕਿਸਤਾਨ ਨੇ ਪੂਰਾ ਹਵਾਈ ਖੇਤਰ ਦੁਪਹਿਰ 12 ਵਜੇ ਤੱਕ ਕੀਤਾ ਬੰਦ

ਇਸਲਾਮਾਬਾਦ, 10 ਮਈ- ਪਾਕਿਸਤਾਨ ਏਅਰਪੋਰਟ ਅਥਾਰਟੀ (ਪੀ.ਏ.ਏ.) ਨੇ ਅੱਜ ਸਵੇਰੇ 3:15 ਵਜੇ ਤੋਂ ਦੁਪਹਿਰ 12 ਵਜੇ ਤੱਕ ਦੇਸ਼ ਦੇ ਸਾਰੇ ਹਵਾਈ ਖੇਤਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਪੀ.ਏ.ਏ. ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਸਾਰੀਆਂ ਉਡਾਣਾਂ ਲਈ ਹੀ ਹਵਾਈ ਖੇਤਰ ਬੰਦ ਰਹੇਗਾ।