ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਾਜੂ ਬੇਲਾ ’ਚ ਸਵੇਰ ਸਮੇਂ ਹੋਇਆ ਵੱਡਾ ਧਮਾਕਾ

ਬਟਾਲਾ, (ਗੁਰਦਾਸਪੁਰ), 10 ਮਈ (ਸਤਿੰਦਰ ਸਿੰਘ)- ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਾਜੂ ਬੇਲਾ ਛਿੱਛਰਾ ਵਿਖੇ ਸਵੇਰੇ ਪੌਣੇ ਪੰਜ ਵਜੇ ਵੱਡਾ ਧਮਾਕਾ ਹੋਇਆ ਹੈ, ਜਿਸ ਤੋਂ ਬਾਅਦ ਇਸ ਪਿੰਡ ਦੇ ਖਾਲੀ ਖੇਤ ਵਿਚ 40 ਫੁੱਟ ਲੰਬਾ ਤੇ 15 ਫੁੱਟ ਡੂੰਘਾ ਟੋਇਆ ਬਣ ਗਿਆ ਹੈ ਅਤੇ ਪਿੰਡ ਦੇ ਲੋਕ ਇਸ ਧਮਾਕੇ ਦੀ ਆਵਾਜ਼ ਤੋਂ ਬਾਅਦ ਡਰ ਗਏ ਅਤੇ ਤਿੰਨ ਤੋਂ ਚਾਰ ਕਿਲੋਮੀਟਰ ਦੇ ਏਰੀਏ ਦੇ ਵਿਚ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ। ਇਸ ਦੌਰਾਨ ਪੂਰਾ ਪਿੰਡ ਮੌਕੇ ’ਤੇ ਇਕੱਠਾ ਹੋ ਗਿਆ।