ਰਾਜਪੁਰਾ ਪੁਲਿਸ ਨੇ ਬਾਜ਼ਾਰ ਕਰਵਾਏ ਬੰਦ

ਰਾਜਪੁਰਾ, 9 ਮਈ (ਰਣਜੀਤ ਸਿੰਘ)-ਅੱਜ ਇਥੇ ਥਾਣਾ ਸਿਟੀ ਰਾਜਪੁਰਾ ਕਿਰਪਾਲ ਸਿੰਘ ਮੋਹੀ ਦੀ ਅਗਵਾਈ ਵਿਚ ਪੁਲਿਸ ਨੇ 8 ਵਜੇ ਮੁਕੰਮਲ ਤੌਰ ਤੇ ਬਾਜ਼ਾਰ ਬੰਦ ਕਰਵਾ ਦਿੱਤੇ ਉਹਨਾਂ ਨੇ ਦੱਸਿਆ ਕਿ ਬਲੈਕ ਆਊਟ ਦਾ ਮਤਲਬ ਬਲੈਕ ਆਉਟ ਹੈ ਉਹਨਾਂ ਨੇ ਸਾਰੇ ਦੁਕਾਨਦਾਰ ਨੂੰ ਸਮਝਾ ਬੁਝਾ ਕੇ ਪਹਿਲਾਂ ਦੁਕਾਨਾਂ ਦੀਆਂ ਲਾਈਟਾਂ ਬੰਦ ਕਰਾਈਆਂ ਅਤੇ ਉਸ ਤੋਂ ਬਾਅਦ ਦੁਕਾਨਾਂ ਦੇ ਸ਼ਟਰ ਬੰਦ ਕਰਾ ਦਿਤੇ 8 ਵਜਦੇ ਨੂੰ ਸਾਰੇ ਬਜ਼ਾਰ ਵਿੱਚ ਸੁਨਮਸਾਨ ਵਿਖਾਈ ਦੇ ਰਹੀ ਸੀ ਅਤੇ ਬਾਜ਼ਾਰ ਵਿੱਚ ਸ਼ਮਸ਼ਾਨ ਵਰਗੀ ਬੇ ਰੌਣਕੀ ਛਾਈ ਹੋਈ ਵਿਖਾਈ ਦੇ ਰਹੀ ਸੀ