ਜਲੰਧਰ ਦੇ ਪਿੰਡ ਕੰਗਣੀਵਾਲ 'ਚ ਡਿੱਗੇ ਪਾਕਿਸਤਾਨੀ ਮਿਜ਼ਾਈਲ ਦੇ ਟੁਕੜੇ

ਆਦਮਪੁਰ ,9 ਮਈ - (ਹਰਪ੍ਰੀਤ ਸਿੰਘ)-ਸ਼ੁਕਰਵਾਰ ਰਾਤ ਡੇਢ ਵਜੇ ਦੇ ਕਰੀਬ ਜੰਡੂ ਸਿੰਘੇ ਦੇ ਨਜ਼ਦੀਕ ਪਿੰਡ ਕੰਗਣੀਵਾਲ ਵਿਚ ਪਾਕਿਸਤਾਨੀ ਮਿਜ਼ਾਈਲ ਦੇ ਟੁਕੜੇ ਆ ਕੇ ਡਿੱਗੇ ,ਜਿਸ ਵਿਚ ਇਕ ਪ੍ਰਵਾਸੀ ਜ਼ਖ਼ਮੀ ਹੋ ਗਿਆ ਤੇ ਕਾਰ ਵੀ ਟੁੱਟ ਗਈ। ਲੋਕਾਂ ਦੇ ਘਰਾਂ ਦੇ ਸ਼ੀਸ਼ੇ ਵੀ ਟੁੱਟ ਗਏ। ਮੌਕੇ ਤੇ ਡੀ.ਐਸ.ਪੀ. ਕੁਲਵੰਤ ਸਿੰਘ ਤੇ ਪਤਾਰਾ ਪੁਲਿਸ ਦੀ ਟੀਮ ਪਹੁੰਚ ਗਈ ਆ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਸਿਕੰਦਰ ਨੇ ਦੱਸਿਆ ਕੀ ਉਹ ਆਪਣੇ ਬੱਚਿਆਂ ਨੂੰ ਲੈ ਕੇ ਵੇਹੜੇ ਵਿਚ ਸੁੱਤਾ ਪਿਆ ਸੀ ਕਿ ਅਚਾਨਕ ਡੇਢ ਵਜੇ ਦੇ ਕਰੀਬ ਅਸਮਾਨ ਤੋਂ ਕੁਛ ਲੋਹੇ ਦੇ ਪੁਰਜੇ ਉਸ ਦੇ ਉੱਤੇ ਆ ਕੇ ਡਿੱਗੇ ਜਿਸ ਨਾਲ ਉਹ ਗੰਭੀਰ ਜ਼ਜ਼ਖ਼ਮੀ ਹੋ ਗਿਆ। ਅਵਤਾਰ ਸਿੰਘ ਨੇ ਦੱਸਿਆ ਕਿ ਜਦੋਂ ਇਹ ਧਮਾਕਾ ਹੋਇਆ ਤੇ ਸਾਰੇ ਪਿੰਡ ਵਾਲੇ ਇਕੱਠੇ ਹੋ ਗਏ ਪਿੰਡ ਵਾਲਿਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਸੰਯਮ ਬਣਾਏ ਰੱਖਣ।