ਬਲੈਕਆਊਟ ਤੋਂ ਪਹਿਲਾਂ ਪਠਾਨਕੋਟ ਦੇ ਸਾਰੇ ਬਾਜ਼ਾਰ ਹੋਏ ਬੰਦ

ਪਠਾਨਕੋਟ, 9 ਮਈ (ਸੰਧੂ)-ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੇ ਸਬੰਧ ਵਿਚ, ਜ਼ਿਲ੍ਹਾ ਪਠਾਨਕੋਟ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਤਹਿਤ ਅੱਜ ਏਤੀਹਾਤ ਵਰਤਦੇ ਹੋਏ ਸ਼ਹਿਰ ਪਠਾਨਕੋਟ ਦੇ ਵਿੱਚ ਬਲੈਕਆਊਟ ਹੋਣ ਤੋਂ ਪਹਿਲਾਂ ਹੀ ਬਜਾਰਾ ਤੇ ਮੁਹੱਲਿਆ ਵਿਚ ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਆਪਣੇ ਘਰਾਂ ਵਿੱਚ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਅਤੇ ਬਾਜ਼ਾਰ ਪੂਰੀ ਤਰ੍ਹਾਂ ਸੁੰਨਸਾਨ ਪਾਇਆ ਗਿਆ।