ਪਾਕਿਸਤਾਨ ਨੇ ਸਹਿਯੋਗੀਆਂ ਨੂੰ ਹੋਰ ਕਰਜ਼ਾ ਦੇਣ ਦੀ ਕੀਤੀ ਅਪੀਲ

ਇਸਲਾਮਾਬਦ, 9 ਮਈ- ਪਾਕਿਸਤਾਨ ਸਰਕਾਰ ਨੇ ਭਾਰਤ ਨਾਲ ਜੰਗ ਦੌਰਾਨ ਆਪਣੇ ਸਹਿਯੋਗੀਆਂ ਨੂੰ ਹੋਰ ਕਰਜ਼ੇ ਦੇਣ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਨੇ ਵਧਦੇ ਤਣਾਅ ਅਤੇ ਡਿੱਗਦੇ ਸਟਾਕ ਦੇ ਵਿਚਕਾਰ ਅੰਤਰਰਾਸ਼ਟਰੀ ਭਾਈਵਾਲਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਇਸ ਸੰਬੰਧੀ ਇਕ ਟਵੀਟ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਅੰਤਰਰਾਸ਼ਟਰੀ ਭਾਈਵਾਲਾਂ ਨੂੰ ਤਣਾਅ ਘਟਾਉਣ ਵਿਚ ਮਦਦ ਕਰਨ ਦੀ ਵੀ ਅਪੀਲ ਕੀਤੀ ਹੈ।