JALANDHAR WEATHER

ਪਾਕਿਸਤਾਨ ਤੋਂ ਇਕ ਭਾਰਤੀ ਨਾਗਰਿਕ ਪਰਤਿਆ ਵਤਨ,ਮੁਹੰਮਦ ਜਮੀਲ ਨੇ ਕਰਾਚੀ ਵਿਖੇ ਕਰਵਾਇਆ ਸੀ ਨਿਕਾਹ

ਅਟਾਰੀ, (ਅੰਮ੍ਰਿਤਸਰ) 4 ਮਈ (ਰਾਜਿੰਦਰ ਸਿੰਘ ਰੂਬੀ /ਗੁਰਦੀਪ ਸਿੰਘ ਅਟਾਰੀ) - ਪਾਕਿਸਤਾਨ ਤੋਂ ਇਕ ਭਾਰਤੀ ਨਾਗਰਿਕ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਪਰਤਿਆ ਪਰ ਭਾਰਤ ਤੋਂ ਪਾਕਿਸਤਾਨ ਦੇਸ਼ ਵੱਲ ਕੋਈ ਆਵਾਜਾਈ ਨਹੀਂ ਹੋਈ। ਉੱਤਰ ਪ੍ਰਦੇਸ਼ ਰਾਜ ਦੇ ਫਾਰੂਖਾਬਾਦ ਦੇ ਮੁਹੱਲਾ ਗਾਂਧੀ ਖਾਨਖਾਨਾ ਵਿਖੇ ਰਹਿਣ ਵਾਲੇ ਮੁਹੰਮਦ ਜਮੀਲ ਪੁੱਤਰ ਮੁਹੰਮਦ ਅਲੀਮੂਦੀਨ ਦਾ ਨਿਕਾਹ ਸਾਲ 2022 ਵਿਚ ਕਰਾਚੀ ਦੇ ਸੁਲੇਮਾਨ ਰੋਡ ਗਰੀਬਾਬਾਦ ਕਸਬਾ ਵਿਖੇ ਹੋਇਆ ਸੀ। ਉਹ ਪਾਕਿਸਤਾਨੀ ਲੜਕੀ ਨਾਲ ਨਿਕਾਹ ਕਰਵਾਉਣ ਤੋਂ ਬਾਅਦ ਵੀਜ਼ਾ ਵਧਾ ਕੇ ਪਾਕਿਸਤਾਨ ਵਿਖੇ ਹੀ ਰਹਿਣ ਲੱਗ ਪਿਆ। ਉਸ ਨੇ ਦੱਸਿਆ ਹੈ ਕਿ ਉਸ ਦੀ ਮਾਤਾ ਸਖਤ ਬਿਮਾਰ ਹੋ ਗਈ ਹੈ ਜਿਸ ਕਾਰਨ ਉਹ ਭਾਰਤ ਪਰਤਿਆ। ਜਾਣਕਾਰੀ ਅਨੁਸਾਰ ਉਸ ਦੀ ਪਤਨੀ ਵੀ ਭਾਰਤ ਰਹਿਣ ਲਈ ਆਈ ਸੀ ਪਰ ਪਾਕਿਸਤਾਨ ਦੇ ਵਾਹਗਾ ਬਾਰਡਰ ਤੋਂ ਭਾਰਤ ਆਉਣ ਦੀ ਇਜਾਜ਼ਤ ਨਹੀਂ ਮਿਲੀ । ਇਮੀਗ੍ਰੇਸ਼ਨ ਅਤੇ ਕਸਟਮ ਦੀ ਕਾਗ਼ਜ਼ੀ ਕਾਰਵਾਈ ਤੋਂ ਬਾਅਦ ਉਹ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ