ਜਿੰਨਾ ਜ਼ਿਆਦਾ ਖੇਡ ਸੱਭਿਆਚਾਰ ਵਧੇਗਾ, ਓਨਾ ਹੀ ਭਾਰਤ ਦੀ ਸਾਫਟ ਪਾਵਰ ਵਧੇਗੀ - ਪ੍ਰਧਾਨ ਮੰਤਰੀ ਮੋਦੀ

ਪਟਨਾ, 4 ਮਈ - ਬਿਹਾਰ ਵਿਚ ਹੋ ਰਹੀਆਂ 'ਖੇਲੋ ਇੰਡੀਆ ਖੇਡਾਂ' ਲਈ ਆਪਣੇ ਵਰਚੁਅਲ ਸੰਬੋਧਨ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 'ਖੇਲੋ ਇੰਡੀਆ' ਯੂਥ ਖੇਡਾਂ ਦੌਰਾਨ ਬਿਹਾਰ ਦੇ ਵੱਖ-ਵੱਖ ਸ਼ਹਿਰਾਂ ਵਿਚ ਕਈ ਮੁਕਾਬਲੇ ਕਰਵਾਏ ਜਾਣਗੇ। ਭਾਰਤ ਵਿਚ ਖੇਡਾਂ ਹੁਣ ਇਕ ਸੱਭਿਆਚਾਰ ਦੇ ਰੂਪ ਵਿਚ ਆਪਣੀ ਪਛਾਣ ਬਣਾ ਰਹੀਆਂ ਹਨ। ਜਿੰਨਾ ਜ਼ਿਆਦਾ ਇਹ ਖੇਡ ਸੱਭਿਆਚਾਰ ਵਧੇਗਾ, ਓਨਾ ਹੀ ਭਾਰਤ ਦੀ ਸਾਫਟ ਪਾਵਰ ਵਧੇਗੀ।