ਰੂਸ-ਯੂਕਰੇਨ ਯੁੱਧ ਦੌਰਾਨ ਲਾਪਤਾ 14 ਪਰਿਵਾਰ ਸੋਮਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੂੰ ਮਿਲਣਗੇ

ਜਲੰਧਰ, 2 ਮਈ-14 ਪਰਿਵਾਰਕ ਮੈਂਬਰ ਸੋਮਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੂੰ ਮਿਲਣਗੇ ਤੇ ਉਨ੍ਹਾਂ ਨੌਜਵਾਨਾਂ ਬਾਰੇ ਗੱਲ ਕਰਨਗੇ ਜੋ ਰੂਸ-ਯੂਕਰੇਨ ਯੁੱਧ ਦੌਰਾਨ ਫੌਜ ਵਿਚ ਭਰਤੀ ਹੋਏ ਸਨ ਜਾਂ ਲਾਪਤਾ ਹੋ ਗਏ ਸਨ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੋਂ ਮਦਦ ਲਵਾਂਗੇ। ਜੇਕਰ ਸਾਨੂੰ ਵਿਦੇਸ਼ ਮੰਤਰਾਲੇ ਤੋਂ ਸਪੱਸ਼ਟ ਜਵਾਬ ਨਹੀਂ ਮਿਲਦਾ ਤਾਂ ਅਸੀਂ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ। ਰੂਸ ਅਤੇ ਯੂਕਰੇਨ ਯੁੱਧ ਦੌਰਾਨ ਰੂਸੀ ਫੌਜ ਵਿਚ ਭਰਤੀ ਹੋਏ ਜਾਂ ਲਾਪਤਾ ਹੋਏ ਨੌਜਵਾਨਾਂ ਦੇ ਸੰਬੰਧ ਵਿਚ ਪਰਿਵਾਰਕ ਮੈਂਬਰ 5 ਤਰੀਕ ਨੂੰ ਦੁਪਹਿਰ 3 ਵਜੇ ਦਿੱਲੀ ਵਿਚ ਵਿਦੇਸ਼ ਮੰਤਰਾਲੇ ਦੇ ਡਾਇਰੈਕਟਰ ਰਾਕੇਸ਼ ਪਾਂਡੇ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਸੰਤ ਸੀਚੇਵਾਲ ਨੂੰ ਮਿਲੇ।