ਜਗਦੰਬੇ ਕਾਲੋਨੀ 'ਚ ਕੋਠੀ ਨੂੰ ਲੱਗੀ ਭੇਤਭਰੇ ਹਾਲਾਤ 'ਚ ਅੱਗ
ਅੰਮ੍ਰਿਤਸਰ, ਵੇਰਕਾ, 3 ਮਈ (ਪਰਮਜੀਤ ਸਿੰਘ ਬੱਗਾ)-ਅੰਮ੍ਰਿਤਸਰ ਦੇ ਥਾਣਾ ਸਦਰ ਖੇਤਰ ਵਿਚ ਪੈਂਦੇ ਇਲਾਕੇ ਜਗਦੰਬਾ ਕਾਲੋਨੀ ਮਜੀਠਾ ਰੋਡ ਵਿਖੇ ਲੰਘੀ ਦੇਰ ਰਾਤ ਇਕ ਕੋਠੀ ਅੰਦਰ ਅਚਾਨਕ ਅੱਗ ਲੱਗਣ ਨਾਲ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਤੇ ਇਸੇ ਦੌਰਾਨ ਸਿਲੰਡਰ ਵੀ ਫੱਟਣ ਨਾਲ ਜ਼ੋਰਦਾਰ ਧਮਾਕਾ ਹੋਇਆ ਤੇ ਅੱਗ ਹੋਰ ਜ਼ਿਆਦਾ ਫੈਲ ਗਈ, ਜਿਸਦੀ ਲਪੇਟ ਵਿਚ ਆਉਣ ਨਾਲ ਘਰ ਦਾ ਮੁਖੀ ਬੁਰੀ ਤਰ੍ਹਾਂ ਝੁਲਸ ਗਿਆ, ਜਿਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ।