ਪੁਲਿਸ ਨੇ ਪੀਲਾ ਪੰਜਾ ਚਲਾ ਨਸ਼ਾ ਤਸਕਰ ਦਾ ਢਾਹਿਆ ਘਰ

ਬਠਿੰਡਾ, 2 ਮਈ (ਅੰਮ੍ਰਿਤਪਾਲ ਸਿੰਘ ਵਲਾਣ)- ਬਠਿੰਡਾ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਕ ਨਸ਼ਾ ਤਸਕਰ ਦੇ ਸਥਾਨਕ ਬੇਅੰਤ ਨਗਰ ਦੀ ਗਲੀ ਨੰਬਰ 1 ’ਚ ਗੈਰ ਕਾਨੂੰਨੀ ਢੰਗ ਨਾਲ ਬਣੇ ਮਕਾਨ ਨੂੰ ਪੀਲਾ ਪੰਜਾ ਚਲਾ ਕੇ ਢਾਹ ਦਿੱਤਾ ਗਿਆ। ਨਸ਼ਾ ਤਸਕਰ ਖਿਲਾਫ਼ ਅਮਲ ’ਚ ਲਿਆਂਦੀ ਪੁਲਿਸ ਕਾਰਵਾਈ ਤੋਂ ਖੁਸ਼ ਹੋਈ ਇਕ ਔਰਤ ਨੇ ਮੌਕੇ ’ਤੇ ਲੱਡੂ ਵੰਡੇ।