ਭਾਰਤੀ ਪਾਸਪੋਰਟ ਧਾਰਕ ਰਸਤਾ ਬਦਲ ਕੇ ਹਵਾਈ ਜਹਾਜ਼ ਰਸਤੇ ਜਾ ਸਕਦੇ ਹਨ ਪਾਕਿਸਤਾਨ

ਅਟਾਰੀ (ਅੰਮ੍ਰਿਤਸਰ) , 2 ਮਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਭਾਰਤੀ ਪਾਸਪੋਰਟ ਧਾਰਕ ਰਸਤਾ ਬਦਲ ਕੇ ਪਾਕਿਸਤਾਨ ਰਵਾਨਾ ਹੋ ਸਕਦੇ ਹਨ। ਇਹ ਜਾਣਕਾਰੀ ਯਾਤਰੀਆਂ ਨੂੰ ਗੁਪਤ ਸੂਚਨਾ ਦੇ ਅਧਾਰ 'ਤੇ ਦਿੱਤੀ ਗਈ ਹੈ ਕਿ ਉਹ ਦੁਬਈ ਰਸਤੇ ਬਾਈ ਏਅਰ ਪਾਕਿਸਤਾਨ ਜਾ ਸਕਦੇ ਹਨ। ਨਬੇਲਾ ਰਾਜ, ਸਰਮੀਨ ਇਰਫਾਨ ਅਤੇ ਹੋਰ ਕਈ ਔਰਤਾਂ ਅਟਾਰੀ ਸਰਹੱਦ 'ਤੇ ਪਾਕਿਸਤਾਨ ਜਾਣ ਦਾ ਇੰਤਜ਼ਾਰ ਕਰ ਰਹੀਆਂ ਸਨ। ਕਈ ਔਰਤਾਂ ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਸਨ ਅਤੇ ਉਹ ਪਾਕਿਸਤਾਨ ਵਿਚ ਵਿਆਹੀਆਂ ਹੋਈਆਂ ਹਨ। ਉਨ੍ਹਾਂ ਦੇ ਬੱਚਿਆਂ ਕੋਲ ਵੀ ਭਾਰਤੀ ਅਤੇ ਪਾਕਿਸਤਾਨੀ ਪਾਸਪੋਰਟ ਹਨ। ਪਾਕਿਸਤਾਨੀ ਪਾਸਪੋਰਟ ਨੂੰ ਪਾਕਿਸਤਾਨ ਜਾਣ ਦਿੱਤਾ ਗਿਆ ਹੈ ਅਤੇ ਭਾਰਤੀ ਪਾਸਪੋਰਟ ਵਾਲੀਆਂ ਔਰਤਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦੁਬਈ ਰਸਤੇ ਪਾਕਿਸਤਾਨ ਰਵਾਨਾ ਹੋ ਸਕਦੀਆਂ ਹਨ। ਇਕ ਔਰਤ ਨੇ ਗੱਲਬਾਤ ਕਰਦੇ ਦੱਸਿਆ ਕਿ ਉਹ ਗ਼ਰੀਬ ਹੈ ਹਵਾਈ ਜਹਾਜ਼ ਰਸਤੇ ਜਾਣ ਲਈ ਕਿੱਥੋਂ ਪੈਸੇ ਲਿਆਵੇਗੀ ? ਅਮੀਰ ਔਰਤਾਂ ਨੂੰ ਜਦੋਂ ਇਹ ਸੂਚਨਾ ਮਿਲੀ ਤਾਂ ਉਹ ਅਟਾਰੀ ਸਰਹੱਦ ਤੋਂ ਆਪਣੀ ਮੰਜ਼ਿਲ ਵੱਲ ਰਵਾਨਾ ਹੋਈਆਂ ਤਾਂ ਕਿ ਉਹ ਆਪਣੇ ਬੱਚਿਆਂ ਕੋਲ ਜਲਦੀ ਤੋਂ ਜਲਦੀ ਪਾਕਿਸਤਾਨ ਜਾ ਸਕਣ।