ਨਦੀ ਵਿਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਨਾਲ ਮੌਤ

ਬੀਣੇਵਾਲ (ਹੁਸ਼ਿਆਰਪੁਰ), 2 ਮਈ (ਬੈਜ ਚੌਧਰੀ)- ਸਵਾਂ ਨਦੀ ਵਿਚ ਆਪਣੇ ਸਾਥੀਆਂ ਨਾਲ ਨਹਾਉਣ ਗਏ ਖੁਰਾਲਗੜ੍ਹ ਦੇ ਨੌਜਵਾਨ ਸੁਲੱਖਣ (18) ਦੀ ਨਦੀ ਵਿਚ ਮਾਈਨਿੰਗ ਮਾਫੀਆ ਵਲੋਂ ਬਜਰੀ/ਰੇਤਾ ਕੱਢ ਕੇ ਬਣਾਏ ਡੂੰਘੇ ਟੋਏ ਵਿਚ ਡਿੱਗ ਕੇ ਡੁੱਬਣ ਨਾਲ ਮੌਤ ਹੋ ਗਈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਦੱਸਿਆ ਦੱਸਿਆ ਜਾ ਰਿਹਾ ਹੈ।