JALANDHAR WEATHER

ਤੇਜ਼ ਹਨੇਰੀ ਝੱਖੜ ਨੇ ਪੋਲਟਰੀ ਫਾਰਮ ਦਾ ਸ਼ੈੱਡ ਕੀਤਾ ਤਹਿਸ ਨਹਿਸ, 3000 ਦੇ ਕਰੀਬ ਚੂਚਾ ਮਰਿਆ

ਕੋਟਲੀ ਸੂਰਤ ਮੱਲੀ, (ਗੁਰਦਾਸਪੁਰ) 2 ਮਈ (ਕੁਲਦੀਪ ਸਿੰਘ ਨਾਗਰਾ)- ਬੀਤੀ ਦੇਰ ਸ਼ਾਮ ਚਲੇ ਤੇਜ਼ ਹਨੇਰੀ ਝੱਖੜ ਨੇ ਜਿੱਥੇ ਬਿਜਲੀ ਲਾਈਨਾਂ ਦਾ ਵੱਡਾ ਨੁਕਸਾਨ ਕੀਤਾ, ਉੱਥੇ ਪਿੰਡ ਦਰਗਾਬਾਦ ਦੇ ਕਿਸਾਨ ਸਰਵਨ ਸਿੰਘ ਪੁੱਤਰ ਬਲਕਾਰ ਸਿੰਘ ਵਲੋਂ ਲੱਖਾਂ ਰੁਪਏ ਨਾਲ ਬਣਾਇਆ ਪੋਲਟਰੀ ਫਾਰਮ ਦਾ ਸ਼ੈੱਡ ਤਹਿਸ ਨਹਿਸ ਕਰ ਦਿੱਤਾ ਤੇ 3000 ਦੇ ਕਰੀਬ ਚੂਚਾ ਹੇਠਾਂ ਨੱਪਿਆ ਗਿਆ ਹੈ। ਇਸ ਸੰਬੰਧੀ ਪਿੰਡ ਦੇ ਮੋਹਤਬਰ ਵਿਅਕਤੀਆਂ ਸਮੇਤ ਜਾਣਕਾਰੀ ਦਿੰਦਿਆਂ ਸਰਵਨ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਦਰਗਾਬਾਦ ਨੇ ਦੱਸਿਆ ਕਿ ਉਸ ਨੇ 5 ਲੱਖ ਰੁਪਏ ਦੀ ਲਾਗਤ ਨਾਲ ਪੋਲਟਰੀ ਫਾਰਮ ਦਾ ਸ਼ੈਡ ਤਿਆਰ ਕੀਤਾ ਸੀ ਤੇ ਇਕ ਮਹੀਨੇ ਪਹਿਲਾਂ ਹੀ ਉਸ ਨੇ ਕੰਪਨੀ ਨਾਲ ਐਗਰੀਮੈਂਟ ਕਰਕੇ 3000 ਦੇ ਕਰੀਬ ਚੂਚਾ ਪਾਇਆ ਸੀ ਪਰ ਬੀਤੀ ਰਾਤ ਚੱਲੇ ਤੇਜ਼ ਹਨੇਰੀ ਝੱਖੜ ਨੇ ਦੇਖਦਿਆਂ ਦੇਖਦਿਆਂ ਹੀ ਪੋਲਟਰੀ ਫਾਰਮ ਦੇ ਸ਼ੈਡ ਨੂੰ ਤਹਿਸ ਨਹਿਸ ਕਰ ਦਿੱਤਾ ਤੇ 3000 ਦੇ ਕਰੀਬ ਚੂਚਾ ਮਲਬੇ ਹੇਠਾਂ ਆ ਕੇ ਮਰ ਗਿਆ ਹੈ, ਜਿਸ ਕਰਕੇ ਉਸ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਮੌਕੇ ਆਗੂਆਂ ਸਰਕਾਰ ਕੋਲੋਂ ਕਿਸਾਨ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ