ਤੇਜ਼ ਹਨੇਰੀ ਤੇ ਝੱਖੜ ਦੌਰਾਨ ਅਜਨਾਲਾ ਨੇੜੇ ਕਈ ਥਾਵਾਂ ’ਤੇ ਲੱਗੀ ਅੱਗ


ਅਜਨਾਲਾ, (ਅੰਮ੍ਰਿਤਸਰ), 2 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੀ ਦੇਰ ਰਾਤ ਆਈ ਤੇਜ਼ ਹਨੇਰੀ ਤੇ ਝੱਖੜ ਦੌਰਾਨ ਅਜਨਾਲਾ ਖੇਤਰ ’ਚ ਕਈ ਥਾਵਾਂ ’ਤੇ ਅੱਗ ਲੱਗਣ ਕਾਰਨ ਕਿਸਾਨਾਂ ਵਲੋਂ ਬਣਾਈ ਗਈ ਤੂੜੀ ਅਤੇ ਨਾੜ ਸੜ ਕੇ ਸੁਆਹ ਹੋ ਗਈ। ਅਜਨਾਲਾ ਨਾਲ ਲੱਗਦੇ ਪਿੰਡ ਫੁੱਲੇਚੱਕ ਦੇ ਖੇਤਾਂ ਵਿਚ ਵੀ ਅਚਾਨਕ ਅੱਗ ਗਈ। ਤੇਜ਼ ਹਨੇਰੀ ਕਾਰਨ ਸੜਕਾਂ ’ਤੇ ਦਰਖ਼ਤ ਵੀ ਡਿੱਗ ਗਏ ਹਨ, ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।