ਕਾਰ ਚਾਲਕਾਂ ਵਲੋਂ ਬੰਦੂਕ ਦੀ ਨੋਕ 'ਤੇ ਵਿਅਕਤੀ ਨੂੰ ਅਗਵਾ ਕਰਨ ਦੀ ਕੋਸ਼ਿਸ਼

ਜਲੰਧਰ, 26 ਅਪ੍ਰੈਲ-ਜਲੰਧਰ ਵਿਚ ਪਠਾਨਕੋਟ ਚੌਕ ਤੋਂ ਧੋਗਰੀ ਜਾਣ ਵਾਲੇ ਰਸਤੇ 'ਤੇ ਨੂਰਪੁਰ ਰੋਡ 'ਤੇ ਸੋਨਸੇਰਾ ਹਾਰਡਵੇਅਰ ਦੀ ਦੁਕਾਨ ਦੇ ਇਕ ਕਰਮਚਾਰੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਥੇ ਕਾਰ ਵਿਚ ਸਵਾਰ ਨੌਜਵਾਨਾਂ ਨੇ ਕਰਮਚਾਰੀ ਨੂੰ ਜ਼ਬਰਦਸਤੀ ਕਾਰ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਇਕ ਹੋਰ ਗੱਡੀ ਆਉਣ ਕਾਰਨ ਰੌਲਾ ਪੈਣ ਉਤੇ ਉਹ ਭੱਜ ਗਏ ਅਤੇ ਕਰਮਚਾਰੀ ਉਨ੍ਹਾਂ ਦੇ ਚੁੰਗਲ ਵਿਚੋਂ ਬਚ ਗਿਆ।