ਆਸਟ੍ਰੇਲੀਆ 'ਚ ਮਾਰੇ ਗਏ ਨੌਜਵਾਨ ਦੇ ਘਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਫਸੋਸ ਕਰਨ ਪੁੱਜੇ

ਰਾਜਪੁਰਾ, 26 ਅਪ੍ਰੈਲ (ਰਣਜੀਤ ਸਿੰਘ)-ਬੀਤੇ ਦਿਨੀਂ ਆਸਟ੍ਰੇਲੀਆ ਵਿਖੇ ਰਾਜਪੁਰਾ ਵਾਸੀ ਨੌਜਵਾਨ ਏਕਮਪ੍ਰੀਤ ਸਿੰਘ ਸਾਹਨੀ ਉਮਰ ਕਰੀਬ 18 ਸਾਲ, ਦੀ ਮਾਮੂਲੀ ਝਗੜੇ ਨੂੰ ਲੈ ਕੇ ਆਸਟ੍ਰੇਲੀਆ ਵਿਖੇ ਮੌਤ ਹੋ ਗਈ ਸੀ। ਉਨ੍ਹਾਂ ਦੇ ਗ੍ਰਹਿ ਵਿਖੇ ਅੱਜ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਫਸੋਸ ਕਰਨ ਲਈ ਪੁੱਜੇ।