ਪਿੰਡ ਨਥੇਹਾ ਦੇ ਪੈਟਰੋਲ ਪੰਪ ਲਾਗੇ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਭਿਆਨਕ ਅੱਗ
ਬਠਿੰਡਾ/ਤਲਵੰਡੀ ਸਾਬੋ /ਸੀੰਗੋ ਮੰਡੀ, 26 ਅਪ੍ਰੈਲ (ਲੱਕਵਿੰਦਰ ਸ਼ਰਮਾ)-ਅੱਜ ਦੇਰ ਸ਼ਾਮ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਦੇ ਪੈਟਰੋਲ ਪੰਪ ਲਾਗੇ ਝੋਨੇ ਦੀ ਪਰਾਲੀ ਦੀਆਂ ਬੰਨ੍ਹੀਆਂ ਗੱਠਾਂ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਲਈ ਭਾਵੇਂ ਆਸੇ-ਪਾਸੇ ਦੇ ਪਿੰਡਾਂ ਦੇ ਲੋਕ ਤਰਲੋ ਮੱਛੀ ਹੋ ਰਹੇ ਹਨ, ਉਥੇ ਕਈ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਅੱਗ ਬੁਝਾਉਣ ਲਈ ਪੁੱਜੀਆਂ ਹੋਈਆਂ ਹਨ। ਦੱਸ ਦਈਏ ਕਿ ਲਗਭਗ ਪੰਜ-ਛੇ ਏਕੜ ਪਰਾਲੀ ਦੀਆਂ ਗੱਠਾਂ ਪਈਆਂ ਹਨ। ਪਿੰਡ ਦੇ ਸਰਪੰਚ ਦੇ ਪਤੀ ਡਾਕਟਰ ਸੁਖਪਾਲ ਸਿੰਘ ਤੇ ਆਸ-ਪਾਸ ਦੇ ਲੋਕ ਅੱਗ ਬੁਝਾਉਣ ਦੀਆਂ ਅਪੀਲਾਂ ਕਰ ਰਹੇ ਹਨ ਤੇ ਪਿੰਡ ਨਸੇਹਾ ਦੇ ਘਰਾਂ ਵਿਚ ਅੱਗ ਲੱਗਣ ਦਾ ਖਦਸ਼ਾ ਬਣਿਆ ਹੋਇਆ ਹੈ ਤੇ ਪਿੰਡ ਦੇ ਸਰਪੰਚ ਤੇ ਹੋਰ ਲੋਕ ਫਾਇਰ ਬ੍ਰਿਗੇਡ ਦੀਆਂ ਜ਼ਿਆਦਾ ਗੱਡੀਆਂ ਭੇਜਣ ਦੀ ਮੰਗ ਕਰ ਰਹੇ ਹਨ।