JALANDHAR WEATHER

ਕੈਬਨਿਟ ਮੰਤਰੀ ਧਾਲੀਵਾਲ ਨੇ ਦੋਬੁਰਜੀ ਦੇ ਐਨ.ਆਰ.ਆਈ. ਪਰਿਵਾਰ ਨਾਲ ਕੀਤੀ ਮੁਲਾਕਾਤ

ਮਾਨਾਂਵਾਲਾ, 26 ਅਪ੍ਰੈਲ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ 'ਤੇ ਪਿੰਡ ਦੋਬੁਰਜੀ ਵਿਖੇ ਬੀਤੇ ਦਿਨੀਂ ਐਨ.ਆਰ. ਆਈ. ਪਰਿਵਾਰ ਉੱਤੇ ਅਣਪਛਾਤੇ ਨਕਾਬਪੋਸ਼ ਨੌਜਵਾਨਾਂ ਨੇ ਹਮਲਾ ਕੀਤਾ ਸੀ। ਕੈਬਨਿਟ ਮੰਤਰੀ ਐਨ. ਆਰ. ਆਈ. ਮਾਮਲੇ ਸ. ਕੁਲਦੀਪ ਸਿੰਘ ਧਾਲੀਵਾਲ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਪਰਿਵਾਰ ਦੀ ਸੁਰੱਖਿਆ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਦੋਬੁਰਜੀ ਵਿਖੇ ਬੀਤੇ ਦਿਨੀਂ ਕੁਝ ਨਕਾਬਪੋਸ਼ ਨੌਜਵਾਨਾਂ ਨੇ ਸਪੇਨ ਵਿਚ ਰਹਿੰਦੇ ਐਨ.ਆਰ .ਆਈ. ਪਰਮਜੀਤ ਸਿੰਘ ਪਰਿਵਾਰ ਦੇ ਇਸ ਘਰ, ਜਿਸ ਵਿਚ ਕੇਵਲ ਬਜ਼ੁਰਗ ਔਰਤਾਂ ਤੇ ਬੱਚੇ ਹੀ ਰਹਿੰਦੇ ਹਨ, ਦੇ ਬਾਹਰ ਦਰਵਾਜ਼ੇ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ, ਜਿਸ ਕਰਕੇ ਸਾਰਾ ਪਰਿਵਾਰ ਸਹਿਮ ਵਿਚ ਹੋਣ ਕਰਕੇ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਈ ਸੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ