ਭਾਰਤ ਘੁੰਮਣ ਆਈ ਈਰਾਨੀ ਮਹਿਲਾ ਅਟਾਰੀ ਸਰਹੱਦ 'ਤੇ ਭੁੱਬਾਂ ਮਾਰ ਰੋਈ, ਨਹੀਂ ਜਾਣ ਦਿੱਤਾ ਪਾਕਿਸਤਾਨ

ਅਟਾਰੀ (ਅੰਮ੍ਰਿਤਸਰ), 26 ਅਪ੍ਰੈਲ (ਰਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪਹਿਲਗਾਮ ਵਿਖੇ ਹੋਏ ਹਮਲੇ ਤੋਂ ਬਾਅਦ ਭਾਰਤ ਸਰਕਾਰ ਵਲੋਂ ਅਟਾਰੀ ਸਰਹੱਦ ਨੂੰ ਮੁਕੰਮਲ ਤੌਰ ਉਤੇ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਮੱਦੇਨਜ਼ਰ ਸਾਰੇ ਵੀਜ਼ੇ ਵਾਲੇ ਅਤੇ ਵਿਦੇਸ਼ੀ ਸੈਲਾਨੀਆਂ ਨੂੰ 48 ਘੰਟੇ ਦਾ ਸਮਾਂ ਇਸ ਰਸਤੇ ਆਪਣੇ ਵਤਨ ਪਾਕਿਸਤਾਨ ਪਰਤਣ ਲਈ ਦਿੱਤਾ ਗਿਆ ਸੀ, ਜਿਸ ਕਾਰਨ ਅੱਜ ਈਰਾਨ ਦੀ ਮਹਿਲਾ ਜੋ ਕਿ ਪਿਛਲੇ ਦਿਨੀਂ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਤੋਂ ਭਾਰਤ ਘੁੰਮਣ ਲਈ ਆਈ ਸੀ ਤੇ ਭਾਰਤ ਅੰਦਰ 48 ਘੰਟੇ ਤੋਂ ਵੱਧ ਸਮਾਂ ਹੋਣ ਕਰਕੇ ਅੱਜ ਪਾਕਿਸਤਾਨ ਰਸਤੇ ਆਪਣੇ ਦੇਸ਼ ਇਰਾਨ ਨੂੰ ਜਾਣ ਲਈ ਅਟਾਰੀ ਸਰਹੱਦ ਉਤੇ ਪਹੁੰਚੀ, ਜਿਸ ਨੂੰ ਅਟਾਰੀ ਸਰਹੱਦ ਉਤੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾਂ ਵਲੋਂ ਭਾਰਤੀ ਇਮੀਗ੍ਰੇਸ਼ਨ ਤੇ ਕਸਟਮ ਕੋਲ ਜਾਣ ਤੋਂ ਮਨਾਹੀ ਕਰ ਦਿੱਤੀ ਗਈ, ਜਿਸ ਕਰਕੇ ਈਰਾਨ ਦੀ ਇਹ ਮਹਿਲਾ ਅਟਾਰੀ ਸਰਹੱਦ ਉਤੇ ਸਥਿਤ ਆਈ.ਸੀ.ਪੀ. ਦੇ ਗੇਟ ਬਾਹਰ ਹੀ ਭੁੱਬਾਂ ਮਾਰ-ਮਾਰ ਕੇ ਰੋਂਦੀ ਹੋਈ ਵਿਖਾਈ ਦਿੱਤੀ।