6 ਤਸਕਰਾਂ ਦੀ 2 ਕਰੋੜ 42 ਲੱਖ 10 ਹਜ਼ਾਰ ਦੀ ਜਾਇਦਾਦ ਫਰੀਜ਼

ਖੇਮਕਰਨ, 26 ਅਪ੍ਰੈਲ (ਰਾਕੇਸ਼ ਬਿੱਲਾ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਡੀ. ਐਸ. ਪੀ. ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਤਰਨਤਾਰਨ ਵਿਚ ਅੱਜ ਕੁੱਲ 6 ਤਸਕਰਾਂ ਜਿਨ੍ਹਾਂ ਵਿਰੁੱਧ ਹੈਰੋਇਨ ਦੇ ਵੱਖ-ਵੱਖ ਕੇਸ ਦਰਜ ਹਨ, ਉਨ੍ਹਾਂ ਵਿਰੁੱਧ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਜਾਇਦਾਦ ਫਰੀਜ਼ ਕੀਤੀ ਹੈ ਜਿਨ੍ਹਾਂ ਵਿਚ ਪੰਜ ਤਸਕਰ ਪੁਲਿਸ ਥਾਣਾ ਖੇਮਕਰਨ ਅਧੀਨ ਪੈਂਦੇ ਪਿੰਡ ਮਹਿੰਦੀਪੁਰ ਤੇ ਇਕ ਥਾਣਾ ਸ਼ਰਾਰੇ ਅਮਾਨਤ ਖਾਂ ਅਧੀਨ ਪੈਂਦੇ ਪਿੰਡ ਹਵੇਲੀਆਂ ਦਾ ਹੈ। ਇਨ੍ਹਾਂ ਦੀ ਕੁੱਲ 2 ਕਰੋੜ 42 ਲੱਖ 10 ਹਜ਼ਾਰ ਦੀ ਜਾਇਦਾਦ ਨੂੰ ਫਰੀਜ਼ ਕਰਕੇ ਕਾਰਵਾਈ ਅਰੰਭ ਕੀਤੀ ਹੈ।